ਬੁਢਲਾਡਾ 15 ਜੂਨ (ਪੰਕਜ ਸਰਦਾਨਾ) ਸਥਾਨਕ ਸ਼ਹਿਰ ਦੇ ਵਾਰਡ ਨੰ. 4 ਰੋਇਲ ਸਿਟੀ ਦੇ ਪਿਛਲੇ ਪਾਸੇ ਗੰਦੇ ਪਾਣੀ ਵਿੱਚ ਸੂਰਾਂ ਦੀ ਭਰਮਾਰ ਹੋਣ ਕਾਰਨ ਮੁਹੱਲਾ ਨਿਵਾਸੀਆਂ ਦਾ ਜਿਉਣਾ ਬਦ ਤੋਂ ਬਦਤਰ ਹੋਇਆ ਪਿਆ ਹੈ। ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੂਰਾਂ ਅਤੇ ਗੰਦੇ ਪਾਣੀ ਦਾ ਹੱਲ ਕਰਕੇ ਮੁਹੱਲਾ ਨਿਵਾਸੀਆਂ ਦੇ ਜੀਵਨ ਨੂੰ ਸੁਖਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਗੰਦਗੀ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਚਿੱਕੜ ਅਤੇ ਗੰਦੇ ਪਾਣੀ ਚ ਸੂਰਾਂ ਵੱਲੋਂ ਖਿਲਾਰਾ ਪਾਉਣ ਨਾਲ ਮਾਹੌਲ ਹੋਰ ਵੀ ਖਰਾਬ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਨੂੰ ਇਸ ਮਾਹੌਲ ਤੋਂ ਨਿਯਾਤ ਦਵਾਈ ਜਾਵੇ।
Post a Comment