ਬੁਢਲਾਡਾ 30 ਅਗਸਤ (ਸਰਦਾਨਾ) ਸ਼ਪੈਸ਼ਲ ਦੌਰਾਨ ਨਜਦੀਕ ਬੰਦ ਪਈ ਫੈਕਟਰੀ ਚੋਂ ਬਰਾਮਦ ਕੀਤੇ ਚਾਵਲ ਘੱਪਲੇ ਵਿੱਚ ਜਮਾਨਤ ਦੀ ਉਡੀਕ ਕਰਦਿਆਂ 2 ਐਫ.ਸੀ.ਆਈ. ਦੇ ਮੁਲਾਜਮ ਸਮੇਤ 4 ਲੋਕਾਂ ਦੀ ਜਮਾਨਤ ਦੀ ਅਰਜੀ ਮਾਨਯੋਗ ਅਦਾਲਤ ਵੱਲੋਂ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰੱਦ ਕਰ ਦਿੱਤੀ ਗਈ ਹੈ। ਉਧਰ ਦੂਸਰੇ ਪਾਸੇ ਐਫ.ਸੀ.ਆਈ. ਵਿਭਾਗ ਵੱਲੋਂ ਵਿਭਾਗੀ 3 ਮੈਂਬਰੀ ਕਮੇਟੀ ਵੱਲੋਂ ਸਥਾਨਕ ਪੁਲਿਸ ਨੂੰ ਜਾਂਚ ਰਿਪੋਰਟ ਦੀ ਕਾਪੀ ਪੇਸ਼ ਕੀਤੀ ਗਈ ਹੈ। ਵਿਭਾਗੀ ਜਾਂਚ ਕਮੇਟੀ ਵੱਲੋਂ ਸਾਰੇ ਤੱਥਾਂ ਨੂੰ ਬਾਰੀਕੀ ਨਾਲ ਜਾਂਚਣ ਤੋਂ ਬਾਅਦ ਫੈਸਲਾ ਦਿੱਤਾ ਗਿਆ ਹੈ ਕਿ ਇਸ ਵਿੱਚ ਮਜਦੂਰ, ਟਰੱਕ ਡਰਾਈਵਰ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਸਪਸ਼ਟ ਹੈ। ਉਨ੍ਹਾਂ ਰਿਪੋਰਟ ਚ ਦਰਸਾਇਆ ਹੈ ਕਿ ਬਰਾਮਦ ਹੋਈਆਂ ਚਾਵਲਾਂ ਦੀਆਂ ਬੋਰੀਆਂ ਤੇ ਲੱਗਿਆ ਹੋਇਆ ਮਾਰਕਾ ਦੀ ਪੁਸ਼ਟੀ ਕੀਤੀ ਉਥੇ ਸ਼ਪੈਸ਼ਲ ਦੌਰਾਨ ਸੋਮਾ ਗੋਦਾਮ ਵਿੱਚੋਂ ਐਫ.ਸੀ.ਆਈ. ਵਿਭਾਗ ਦੀਆਂ 22 ਬੋਰੀਆਂ ਚਾਵਲਾਂ ਚੋ 9 ਬੋਰੀਆਂ ਦੀ ਸ਼ਪੈਸ਼ਲ ਵਾਲੀਆਂ ਬੋਰੀਆਂ ਨਾਲ ਮੇਲ ਖਾਂਦੀਆਂ ਦਰਸਾਈਆਂ ਗਈਆਂ ਹਨ। ੳਨ੍ਹਾਂ ਆਪਣੀ ਰਿਪੋਰਟ ਵਿੱਚ ਸਪੈਸ਼ਲ ਦੌਰਾਨ ਮੌਜੂਦਾਂ ਸਟਾਫ, ਲੇਬਰ ਅਤੇ ਟਰੱਕ ਡਰਾਈਵਰ ਦੀ ਮਿਲੀਭੁਗਤ ਨੂੰ ਮੰਨਿਆ ਪਾਇਆ ਹੈ। ਉਨ੍ਹਾਂ ਰਿਪੋਰਟ ਵਿੱਚ ਦੱਸਿਆ ਕਿ ਰੇਲ ਹੈਡ ਤੇ ਫੈਕਟਰੀ ਦਾ ਪਲੇਟ ਫਾਰਮ ਵੱਲ ਇੱਕ ਗੇਟ ਸ਼ਪੈਸ਼ਲ ਦੇ ਨਜਦੀਕ ਹੋਣ ਜੋ ਚੋਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਅਨੁਸਾਰ ਮਜਦੂਰਾਂ ਨੇ ਟਰੱਕਾਂ ਚ ਚੋਰੀ ਜਾਂ ਬੈਗ ਦੀ ਘਾਟ ਦੀ ਕੋਈ ਵੀ ਜਾਣਕਾਰੀ ਸੰਬੰਧਤ ਵਿਭਾਗ ਜਾਂ ਅਧਿਕਾਰੀਆਂ ਨੂੰ ਨਹੀਂ ਦਿੱਤੀ, ਨਾ ਹੀ ਸੂਚਿਤ ਕੀਤਾ। ਹੈਰਾਨੀ ਦੀ ਗੱਲ ਹੈ ਕਿ ਰੇਲ ਹੈਡ ਤੇ ਤਾਇਨਾਤ ਐਫ.ਸੀ.ਆਈ. ਅਧਿਕਾਰੀਆਂ ਨੂੰ ਲੋਡਿੰਗ ਦੌਰਾਨ ਚੋਰੀ ਦੀ ਸੂਚਨਾ ਨਹੀਂ ਮਿਲੀ ਜੋ ਕਿ ਇੱਕ ਅਚੰਬਾ ਹੈ। ਜੋ ਐਫ.ਸੀ.ਆਈ. ਦੇ ਮੌਜੂਦਾਂ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ।
Post a Comment