Header Ads Widget

Update

6/recent/ticker-posts

ਅੱਜ ਰਾਤ ਨੂੰ ਪਹੁੰਚ ਸਕਦਾ ਹੈ ਪੰਜਾਬ ਵਿੱਚ ਮਾਨਸੂਨ


 ਲੁਧਿਆਣਾ 30 ਜੂਨ (ਸਟਾਫ ਰਿਪੋਰਟਰ )ਗਰਮੀ ਨਾਲ ਬੇਹਾਲ ਹੋਏ ਪੰਜਾਬ ਤੇ ਲੋਕਾਂ ਨੂੰ ਹੁਣ ਰਾਹਤ ਮਿਲਣ ਦੀ ਸੰਭਾਵਨਾ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਅੱਜ ਰਾਤ ਨੂੰ ਕੱਲ੍ਹ ਪੰਜਾਬ ਵਿੱਚ ਤੇਜ਼ ਬਾਰਿਸ਼ ਹੋਵੇਗੀ, ਹਿਮਾਚਲ ਪ੍ਰਦੇਸ਼ ਵਿਚ ਬੁੱਧਵਾਰ ਨੂੰ ਮਾਨਸੂਨ ਪਹੁੰਚ ਗਿਆ ਸੀ । ਪਿਛਲੇ ਇੱਕੀ ਸਾਲਾਂ ਦੇ ਇਤਿਹਾਸ ਵਿੱਚ ਮਾਨਸੂਨ ਨੇ ਪੂਰੇ ਪੰਜਾਬ ਨੂੰ ਇੱਕੋ ਦਿਨ ਵਿੱਚ ਕੇਵਲ ਦੋ ਵਾਰ ਹੀ ਕਵਰ ਕੀਤਾ ਹੈ । 2010 ਵਿੱਚ ਮਾਨਸੂਨ ਪੰਜ ਜੁਲਾਈ ਨੂੰ ਆਇਆ ਸੀ ਜਦਕਿ 2013 ਵਿੱਚ 16 ਜੂਨ ਨੂੰ ਆਉਂਦੇ ਹੀ ਪੂਰੇ ਪੰਜਾਬ ਵਿੱਚ ਛਾ ਗਿਆ ਸੀ । ਪਿਛਲੇ ਸਾਲ ਦੀ ਗੱਲ ਕਰੀਏ ਤਾਂ ਮਾਨਸੂਨ ਨੇ 13 ਜੂਨ ਨੂੰ ਹੀ ਦਸਤਕ ਦੇ ਦਿੱਤੀ ਸੀ ਲੇਕਿਨ 13 ਜੁਲਾਈ ਤੱਕ ਪੂਰਾ ਪੰਜਾਬ ਕਵਰ ਹੋ ਪਾਇਆ ਸੀ ।

ਫਿਲਹਾਲ ਸੂਬੇ ਵਿਚ 12 ਜੁਲਾਈ ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਹੈ । ਮੌਸਮ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ 2010 ਤੋਂ ਲੈ ਕੇ ਸੱਤਵੀਂ ਵਾਰ ਹੋਣ ਜਾ ਰਿਹਾ ਹੈ ਪੰਜਾਬ ਵਿੱਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ ਅਤੇ ਇਸ ਸੀਜ਼ਨ ਵਿਚ 467 ਐੱਮ ਐੱਮ ਬਾਰਿਸ਼ ਹੋਣ ਦੇ ਆਸਾਰ ਹਨ   ਜਦਕਿ ਪਿਛਲੀ ਵਾਰ 436.8 ਐਮਐਮ ਬਾਰਸ਼ ਹੋਈ ਸੀ ਇਸ ਵਾਰ 31 ਐਮਐਮ ਬਾਰਸ਼ ਜ਼ਿਆਦਾ ਹੋਣ ਦੀ ਸੰਭਾਵਨਾ ਹੈ  ।

Post a Comment

0 Comments