ਮਾਨਸਾ ਦੀ ਅਦਾਲਤ ਨੇ ਆਪਣੀ ਹੀ ਧੀ ਨਾਲ ਬਲਾਤਕਾਰ ਕਰਨ ਵਾਲੇ ਕਲਯੁਗੀ ਬਾਪ ਨੂੰ ਪੱਚੀ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ । ਇਸ ਤੋਂ ਇਲਾਵਾ ਦੋਸ਼ੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ । ਅਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ । ਜ਼ਿਕਰਯੋਗ ਹੈ ਕਿ 27 ਮਾਰਚ 2021 ਨੂੰ ਪੁਲੀਸ ਨੇ ਥਾਣਾ ਜੋਗਾ ਵਿੱਚ ਐਫ ਆਈ ਆਰ ਨੰਬਰ 28 ਦੇ ਤਹਿਤ ਆਰੋਪੀ ਪਿਤਾ ਦੇ ਖਿਲਾਫ ਧਾਰਾ 376 (3),506 ਆਈ ਪੀ ਸੀ ਸੈਕਸ਼ਨ ਚਾਰ ਆਫ ਪਾਸਕੋ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੋਸ਼ੀ ਨੇ ਆਪਣੀ ਹੀ ਨਾਬਾਲਿਗ ਧੀ ਨਾਲ ਦੁਸ਼ਕਰਮ ਕੀਤਾ ਹੈ । ਗੱਲਬਾਤ ਦੌਰਾਨ ਪੀੜਤ ਪੱਖ ਦੇ ਵਕੀਲ ਲਖਵਿੰਦਰ ਸਿੰਘ ਲਖਨਪਾਲ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਪੱਚੀ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਾਂਗੇ । ਅਦਾਲਤ ਵੱਲੋਂ ਰਾਜ ਸਰਕਾਰ ਨੂੰ ਪੀੜਤ ਨੂੰ ਦੱਸ ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਵੀ ਦਿੱਤਾ ਹੈ ।
Post a Comment