ਬੁਢਲਾਡਾ 9 ਜੁਲਾਈ (ਪੰਕਜ ਸਰਦਾਨਾ) ਅੱਤ ਦੀ ਗਰਮੀ ਵਿੱਚ ਥੋੜੀ ਜਿਹੀ ਬਾਰਿਸ਼ ਨਾਲ ਸਥਾਨਕ ਸ਼ਹਿਰ ਵਾਸੀਆਂ ਨੰ ਰਾਹਤ ਮਿਲੀ ਹੈ ਉਥੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਨਾਲ ਜਲ ਥਲ ਹੋ ਚੁੱਕੀਆਂ ਹਨ ਅਤੇ ਘਰਾਂ ਦੁਕਾਨਾਂ ਅੰਦਰ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਰੇਲਵੇ ਰੋਡ, ਪੀ.ਐਨ.ਬੀ. ਬੈਂਕ ਰੋਡ, ਚੌੜੀ ਗਲੀ, ਗਾਂਧੀ ਬਾਜਾਰ, ਅਨਾਜ ਮੰਡੀ ਆਦਿ ਸੜਕਾਂ ਉੱਪਰ 1—1 ਫੁੱਟ ਪਾਣੀ ਖੜ ਚੁੱਕਾ ਹੈ। ਇਸ ਸੰਬੰਧੀ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਸ਼ਹਿਰ ਅੰਦਰ ਪਿਛਲੇ ਸਮੇਂ ਹੋਏ ਵਿਕਾਸ ਕਾਰਜ ਹਨ ਜੋ ਬਿਨ੍ਹਾਂ ਕਿਸੇ ਲੈਵਲ ਤੋਂ ਕੁਝ ਸੜਕਾਂ ਨੂੰ ਜਿਆਦਾ ਉੱਚਾ ਕਰਨ ਕਾਰਨ ਹੋ ਰਿਹਾ ਹੈ। ਸਥਾਨਕ ਸ਼ਹਿਰ ਦੀ ਚੌੜੀ ਗਲੀ ਤਾਂ ਝੀਲ ਦਾ ਰੂਪ ਹੀ ਧਾਰਨ ਕਰ ਜਾਂਦੀ ਹੈ। ਪੀ.ਐਨ.ਬੀ. ਰੋਡ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਆਲੇ ਦਆਲੇ ਦੀਆਂ ਸੜਕਾਂ ਤੋਂ ਇਹ ਰੋਡ ਕਰੀਬ 1 ਫੁੱਟ ਨੀਵਾਂ ਹੋਣ ਕਾਰਨ ਪਾਣੀ ਜਮਾਂ ਹੋ ਜਾਂਦਾ ਹੈ ਅਤੇ ਕਈ ਕਈ ਦਿਨ ਪਾਣੀ ਨਹੀਂ ਨਿਕਲਦਾ। ਜਿੱਥੇ ਵਪਾਰ ਬਿਲਕੁੱਲ ਠੱਪ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਨਗਰ ਕੌਂਸਲ ਨੂੰ ਕਾਫੀ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ। ਇਸ ਸੰਬੰਧੀ ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦਾ ਲੈਵਲ ਅਨੁਸਾਰ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਬਾਰਿਸ਼ ਦੇ ਦਿਨਾਂ ਵਿੱਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
Post a Comment