ਬੁਢਲਾਡਾ 11 ਜੁਲਾਈ (ਪੰਕਜ ਸਰਦਾਨਾ) ਪੈਨਸ਼ਨਰਜ਼ ਐਸੋਸੀਏਸ਼ਨ ਪੀ ਆਰ ਟੀ ਸੀ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਅਤੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਾਫੀ ਮੁੱਦਿਆ ਤੇ ਵਿਚਾਰ ਚਰਚਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਐਗਰੀਮੈਂਟ ਮੁਤਾਬਿਕ ਪੈਨਸ਼ਨ ਹਰ ਮਹੀਨੇ ਦੀ 10 ਤਰੀਖ ਤੱਕ ਪਾਈ ਜਾਈ ਜਾਵੇ। ਪੈਨਸ਼ਨ ਦੇਰੀ ਕਾਰਨ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੈਡੀਕਲ ਬਿੱਲਾਂ ਦੀ ਅਦਾਇਗੀ ਸਮੇਂ ਤੇ ਕੀਤੀ ਜਾਵੇ। 2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਦੀਆਂ ਫਾਇਲਾਂ ਕਲੀਅਰ ਕਰਕੇ ਬਕਾਇਆ ਜਲਦ ਦਿੱਤਾ ਜਾਵੇੇ। ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 2016 ਤੋਂ ਪੇ—ਕਮਿਸ਼ਨ ਦਾ ਬਕਾਇਆ ਜਲਦ ਦਿੱਤਾ ਜਾਵੇ। ਪੈਨਸ਼ਨ ਅਤੇ ਬਕਾਇਆ ਲੇਟ ਹੋਣ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ ਵਰਕਰਾਂ ਦੇ ਸਖਤ ਐਕਸ਼ਨ ਲੈਣ ਲਈ ਮੈਨੇਜਮੈਂਟ ਸਰਕਾਰ ਦੀ ਜਿੰਮੇਵਾਰੀ ਹੋਵੇਗੀ। ਇਸ ਮੌਕੇ ਕਾਫੀ ਗਿਣਤੀ ਪੈਨਸ਼ਨਰਜ਼ ਹਾਜਰ ਸਨ।

ਫੋਟੋ : ਬੁਢਲਾਡਾ — ਮਹੀਨੇਵਾਰ ਮੀਟਿੰਗ ਦੌਰਾਨ ਪੈਨਸ਼ਨਰਜ਼।

Post a Comment

Previous Post Next Post