ਬੁਢਲਾਡਾ 8 ਜੁਲਾਈ (ਪੰਕਜ ਸਰਦਾਨਾ) ਹਰ ਸਾਲ ਨਵੋਦਿਆ ਵਿਚ ਸਿਲੈਕਟ ਹੋਣ ਦੀ ਪਿਰਤ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਦੀ ਵਿਦਿਆਰਥਣ ਵੀਰਾਂ ਕੌਰ ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਅਤੇ ਜਮਾਤ ਇੰਚਾਰਜ ਸ. ਸਤਪਾਲ ਸਿੰਘ ਨੇ ਦੱਸਿਆ ਕਿ ਵੀਰਾਂ ਕੌਰ ਬਹੁਤ ਹੁਸ਼ਿਆਰ ਕੁੜੀ ਹੈ ਅਤੇ ਜੀਤਸਰ ਵਾਸੀ ਸਰਦਾਰ ਸੋਹਣਾ ਸਿੰਘ ਦੀ ਤਿੰਨ ਧੀਆਂ ਵਿਚੋਂ ਵਿਚਕਾਰਲੀ ਹੈ। ਐਸ ਐਮ ਸੀ  ਚੇਅਰਮੈਨ ਕੁਲਵੰਤ ਸਿੰਘ, ਸਕੂਲ ਸਟਾਫ ਰਣਜੀਤ ਸਿੰਘ ਬਰ੍ਹੇ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ ਅਤੇ ਸੰਦੀਪ ਕੁਮਾਰ ਨੇ ਮਾਪਿਆਂ ਨੂੰ ਵਧਾਈ ਦਿੱਤੀ ।



Post a Comment

Previous Post Next Post