ਦੋਸਤੋ ਮੀਂਹ ਦੇ ਮੌਸਮ ਵਿੱਚ ਨਮੀ ਅਤੇ ਅਲਰਜੀ ਨੂੰ ਫੈਲਾਉਣ ਵਾਲੇ ਕਣ ਬਹੁਤ ਮਾਤਰਾ ਵਿੱਚ ਹੁੰਦੇ ਹਨ , ਵੈਸੇ ਘਰ ਵਿੱਚ ਵੀ ਡਸਟ ਅਤੇ ਅਲਰਜਨ ਅਕਸਰ ਛੁਪੇ ਰਹਿੰਦੇ ਹਨ ਜਿਸ ਨਾਲ ਐਲਰਜਿਕ ਰਾਈਨਾਈਟਿਸ ਦੇ ਲੱਛਣ ਜਿਵੇਂ  ਛਿੱਕਾਂ ਖਾਂਸੀ ਅੱਖ ਤੇ ਨੱਕ ਵਿੱਚੋਂ ਪਾਣੀ ਆਉਣਾ ਜਾਂ ਫਿਰ ਬੁਖਾਰ ਹੋਣਾ ਹੁੰਦਾ ਹੈ । ਇਨ੍ਹਾਂ  ਸਮੱਸਿਆਵਾਂ ਲਈ ਦਵਾਈਆਂ ਦਾ ਸੇਵਨ ਕਰਨ ਦੀ ਬਜਾਏ ਕੁਝ ਘਰੇਲੂ ਚੀਜ਼ਾਂ ਨਾਲ ਵੀ ਉਪਾਅ ਕੀਤਾ ਜਾ ਸਕਦਾ ਹੈ  ਇਹ ਚੀਜ਼ਾਂ ਕਿਹੜੀਆਂ ਹਨ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ
 

ਸ਼ਹਿਦ  

ਸ਼ਹਿਦ ਚ ਐਂਟੀ ਬੈਕਟੀਰੀਅਲ ਐਂਟੀ ਵਾਇਰਸ ਅਤੇ ਕੁਝ ਅਜਿਹੇ ਐਂਟੀ ਆਕਸੀਡੈਂਟ ਹੁੰਦੇ ਹਨ ਜਿਹੜੇ ਐਲਰਜਿਕ ਰਾਈਨਾਈਟਿਸ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਸਫ਼ਲ ਹੁੰਦੇ ਹਨ । ਇਸ ਲਈ ਜਦੋਂ ਵੀ ਤੁਹਾਨੂੰ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਸੀਂ ਮੂੰਹ ਵਿੱਚ ਇੱਕ ਚਮਚ ਦੇਸੀ ਸ਼ਹਿਦ ਰੱਖ ਲਓ ਤਾਂ ਤੁਹਾਨੂੰ ਤੁਰੰਤ ਫਾਇਦਾ ਹੋਵੇਗਾ , ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਸ ਤੋਂ ਬਾਅਦ ਪਾਣੀ ਨਾ ਪੀਓ ਨਹੀਂ ਤਾਂ ਅਸਰ ਨਹੀਂ ਹੋਵੇਗਾ ।

ਪਿਆਜ  

ਪਿਆਜ਼ ਵਿੱਚ ਐਂਟੀ ਆਕਸੀਡੈਂਟ ਕੁਐਰਸੈਟਿਨ ਪਾਇਆ ਜਾਂਦਾ ਹੈ ਜਿਹੜਾ ਕਿ ਐਂਟੀ ਵਾਇਰਲ ਗੁਣਾਂ ਨਾਲ ਭਰਪੂਰ ਹੈ , ਇਸ ਤੋਂ ਇਲਾਵਾ ਇਸ ਵਿਚ ਬੈਕਟੀਰੀਆ ਨੂੰ ਤੁਰੰਤ ਰੋਕਣ ਦੀ ਸ਼ਕਤੀ ਵੀ ਹੁੰਦੀ ਹੈ, ਜੋ ਤੁਹਾਨੂੰ ਤੁਹਾਡੀਆਂ ਛਿੱਕਾਂ ਰੋਕਣ ਵਿੱਚ ਮੱਦਦ ਕਰਦੀ ਹੈ, ਪਿਆਜ਼ ਵਿਚ ਪਾਇਆ ਜਾਣ ਵਾਲਾ ਵਿਸ਼ੇਸ਼ ਤੱਥ ਉਨ੍ਹਾਂ ਅਲਰਜਕ ਹਿਸਟੇਮਾਈਨ ਨੂੰ ਘੱਟ ਕਰਦਾ ਹੈ ਜਿਹੜੇ ਅਲਰਜੀ ਨੂੰ ਤੇਜ਼ ਕਰਦੇ ਹਨ ਅਤੇ ਕਈ ਹੋਰ ਸਮੱਸਿਆਵਾਂ ਨੂੰ ਵਧਾ ਦਿੰਦੇ ਹਨ, ਇਸ ਲਈ ਜਦੋਂ ਵੀ ਤੁਹਾਨੂੰ ਅਜਿਹੀ ਅਲਰਜੀ ਸ਼ੁਰੂ ਹੋਵੇ ਤਾਂ ਲੱਛਣ ਦਿਸਦੇ ਹੀ ਪਿਆਜ਼ ਨੂੰ ਕੱਟ ਕੇ ਮੂੰਹ ਵਿਚ ਰੱਖ ਲਓ ਅਤੇ ਉਸ ਨੂੰ ਹੌਲੀ ਹੌਲੀ ਚੂਸੋ, ਜਲਦੀ ਲਾਭ ਹੋਵੇਗਾ ।

ਵਿਟਾਮਿਨ ਸੀ  

ਅਗਰ ਤੁਹਾਨੂੰ ਅਜਿਹੀ ਅਲਰਜੀ ਵਾਰ ਵਾਰ ਹੋ ਰਹੀ ਹੈ ਤਾਂ ਇਸ ਤੇ ਕੰਟਰੋਲ ਕਰਨ ਲਈ ਤੁਹਾਨੂੰ ਵਿਟਾਮਿਨ ਸੀ ਦਾ ਸੇਵਨ ਭਰਪੂਰ ਮਾਤਰਾ ਵਿੱਚ ਕਰਨਾ ਚਾਹੀਦਾ ਹੈ  ਕਿਉਂ ਕਿ ਅਲਰਜੀ ਨੂੰ ਵਧਾਉਣ ਵਾਲੇ ਹਿਸਟਾਮਾਈਨ ਨੂੰ ਕੰਟਰੋਲ ਕਰਨ ਲਈ ਵਿਟਾਮਿਨ ਸੀ ਕਾਫ਼ੀ ਮਦਦਗਾਰ ਹੁੰਦਾ ਹੈ । ਇਸ ਲਈ ਤੁਸੀਂ ਵਿਟਾਮਿਨ ਸੀ ਵਾਲੇ ਫਲ ਸੰਤਰਾ ਨਿੰਬੂ ਵਗੈਰਾ ਭਰਪੂਰ ਮਾਤਰਾ ਵਿੱਚ ਲਓ ।

ਪੁਦੀਨੇ ਦਾ ਤੇਲ  

ਪੁਦੀਨੇ ਦੇ ਤੇਲ ਚ ਐਂਟੀ ਇੰਫਲੇਮੇਟਰੀ ਗੁਣ ਹੁੰਦਾ ਹੈ ਜਿਹੜਾ ਕਿ ਅਸਥਮਾ ਵਰਗੇ ਰੋਗਾਂ ਵਿੱਚ ਵੀ ਬਹੁਤ ਲਾਭਦਾਇਕ ਮੰਨਿਆ ਗਿਆ ਹੈ , ਇਸ ਲਈ ਜਦੋਂ ਵੀ ਤੁਹਾਨੂੰ ਛਿੱਕਾਂ ਆਉਣ ਤਾਂ ਪੁਦੀਨੇ ਦਾ ਤੇਲ ਇਕ ਕਾਟਨ ਤੇ ਲਗਾ ਕੇ ਉਸ ਨੂੰ ਸੁੰਘਣਾ ਹੈ, ਇਸ ਨਾਲ ਤੁਰੰਤ ਲਾਭ ਹੋਵੇਗਾ ।

ਨੀਲਗਿਰੀ ਦਾ ਤੇਲ  

ਨੀਲਗਿਰੀ ਦਾ ਤੇਲ ਵੀ ਛਿੱਕਾਂ ਵਿਚ ਕਾਫੀ ਲਾਭਦਾਇਕ ਹੁੰਦਾ ਹੈ ਇਸ ਨੂੰ ਤੁਸੀਂ ਪਾਣੀ ਵਿੱਚ ਪਾ ਕੇ ਗਰਮ ਕਰਕੇ ਇਸਦੀ ਪਾ ਲਵੋਗੇ ਤਾਂ ਕਾਫੀ ਫਾਇਦਾ ਹੋਵੇਗਾ ।

ਇਸ ਤੋਂ ਇਲਾਵਾ ਪਪੀਤਾ ਅਤੇ ਅਨਾਨਾਸ ਵਿਚ ਇਕ ਅਜਿਹਾ ਤੱਤ ਪਾਇਆ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਇਸ ਅਲਰਜੀ ਨੂੰ ਕੰਟਰੋਲ ਕਰਨ ਵਿੱਚ ਲਾਹੇਵੰਦ ਹੋਵੇਗਾ ਇਸ ਲਈ ਇਨ੍ਹਾਂ ਫ਼ਲਾਂ ਦੀ ਵਰਤੋਂ ਭਰਪੂਰ ਮਾਤਰਾ ਵਿੱਚ ਕਰੋ ।

Post a Comment

Previous Post Next Post