ਬੁਢਲਾਡਾ 16 ਜੁਲਾਈ (ਪੰਕਜ ) ਸਕੂਲ ਸਿੱਖਿਆ ਵਿਭਾਗ ਵੱਲੋਂ 75ਵੀਂ ਆਜ਼ਾਦੀ ਸਮਾਰੋਹ ਤਹਿਤ ਪ੍ਰਾਇਮਰੀ ਸਕੂਲ ਦੇ ਬਲਾਕ ਪੱਧਰ ਤੇ ਪੋਸਟਰ ਮੇਕਿੰਗ, ਸੁੰਦਰ ਲਿਖਾਈ, ਸਲੋਗਨ ਲਿਖਣ, ਸਕਿੱਟ ਅਤੇ ਕੋਰਿਓਗ੍ਰਫੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਕੇ ਕੇ ਗੌੜ ਬੁਢਲਾਡਾ ਵਿਚ ਕਰਾਏ ਗਏ। ਇਹਨਾਂ ਮੁਕਾਬਲੇ ਵਿਚ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚ ਜੀਤਸਰ ਸਕੂਲ ਦੇ ਬੱਚਿਆਂ ਨੇ ਸਲੋਗਨ ਫਸਟ, ਆਜਾਦੀ ਸੰਬੰਧਿਤ ਸਕਿੱਟ ਫਸਟ ਅਤੇ ਕੋਰਿਓਗ੍ਰਾਫੀ ਵਿੱਚ ਦੂਸਰਾ ਸਥਾਨ ਤਹਿਤ ਕੁੱਲ 3 ਮੁਕਾਬਲੇ ਜਿੱਤੇ। ਹੁਣ ਬਲਾਕ ਪੱਧਰੀ ਜੇਤੂ ਬੱਚੇ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਸਮੂਹ ਸਟਾਫ ਦੀ ਮਿਹਨਤ ਸਦਕਾ ਬੱਚਿਆਂ ਨੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਸਕੂਲ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਵੀ ਕੀਤਾ ਹੈ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ, ਰਣਜੀਤ ਸਿੰਘ ਬਰੇ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ ਹਾਜ਼ਰ ਸਨ।
Post a Comment