ਬੁਢਲਾਡਾ 15 ਜੁਲਾਈ (ਪੰਕਜ ਸਰਦਾਨਾ) ਸਥਾਨਕ ਆਈ ਟੀ ਆਈ ਦੇ ਵਿਹੜੇ ਵਿੱਚ ਵਿਸ਼ਵ ਹੁਨਰ ਡੇਅ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਭਾਸ਼ ਚੰਦਰ ਗੁਪਤਾ ਨੇ ਸੰਬੋਧਨ ਕਰਦਿਆਂ ਸੰਸਥਾ ਦੇ ਸਿੱਖਿਆਰਥੀਆਂ ਨੂੰ ਸਕਿੱਲ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਗਿਆ ਕਿ ਕਿ ਅਜੌਕੇ ਸਮੇਂ ਵਿੱਚ ਨੌਜਵਾਨਾਂ ਨੂੰ ਹੁਨਰ ਮੰਦ ਹੋਣ ਦੀ ਬੜੀ ਜਰੂਰਤ ਹੈ ਅਤੇ ਹਰ ਇੱਕ ਨੌਜਵਾਨ ਨੂੰ ਕਿੱਤਾ ਮੁੱਖੀ ਕੋਰਸ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਇੰਸਟਰਕਟਰ ਪ੍ਰਭਜੋਤ ਸਿੰਘ ਅਤੇ Wਪਿੰਦਰ ਸਿੰਘ ਦੀ ਦੇਖ—ਰੇਖ ਵਿੱਚ ਟਰਨਰ ਟਰੇਡ ਦੇ ਸਿਖਿਆਰਥੀਆਂ ਵੱਲੋਂ ਮਾਡਲ ਤਿਆਰ ਕੀਤਾ ਗਿਆ । ਪ੍ਰਿੰਸੀਪਲ ਸਾਹਿਬ ਅਤੇ ਸਟਾਫ ਵੱਲੋਂ ਸਿਖਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸੁਖਦੇਵ ਸਿੰਘ ਭੁੱਲਰ ਟ੍ਰੇਨਿੰਗ ਅਫਸਰ, ਮੇਜਰ ਸਿੰਘ ਸੁਪਰਡੰਟ, ਇੰਸਟਰਕਟਰ ਪ੍ਰਗਟ ਰਾਮ, ਸ਼ਿਵ ਕੁਮਾਰ, ਜਗਦੀਸ਼ ਕੁਮਾਰ, ਮਨਜੀਤ ਰਾਮ, ਸਰਬਜੀਤ ਸਿੰਘ ਸੀਨੀਅਰ ਸਹਾਇਕ ਹਾਜਰ ਸਨ।
ਇਸੇ ਤਰ੍ਹਾਂ ਐਸ ਕੇ ਡੀ ਸਕਿੱਲ ਸੈਂਟਰ ਵਿਸ਼ਵ ਯੁਵਾ ਹੁਨਰ ਦਿਵਸ ਦੇ ਜਾਗਰੂਕਤਾ ਰੈਲੀ ਕੀਤੀ। ਇਸ ਮੌਕੇ ਡਾ: ਨਵੀਨ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੀਂ ਪੀੜ੍ਹੀ ਦਾ ਹੁਨਰ ਵਿਕਾਸ ਇੱਕ ਰਾਸ਼ਟਰੀ ਲੋੜ ਹੈ, ਸਵੈ—ਨਿਰਭਰ ਭਾਰਤ ਦਾ ਇੱਕ ਬਹੁਤ ਵੱਡਾ ਅਧਾਰ ਹੈ। ਪਿਛਲੇ ਸਾਲਾਂ ਵਿੱਚ ਬਣਾਏ ਗਏ ਅਧਾਰ ਵਿੱਚ ਪੂਰੀ ਤਾਕਤ ਜੋੜ ਕੇ, ਸਾਨੂੰ ਸਕਿੱਲ ਇੰਡੀਆ ਮਿਸ਼ਨ ਨੂੰ ਰੀਨਿਊ ਕਰਨ ਲਈ ਤੇਜ਼ੀ ਲਿਆਉਣੀ ਪਵੇਗੀ। ਇਸ ਮੌਕੇ ਐਸ.ਕੇ.ਡੀ ਸਕਿੱਲ ਸੈਂਟਰ ਬੁਢਲਾਡਾ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ
Post a Comment