ਬੁਢਲਾਡਾ 18 ਅਗਸਤ (ਸਰਦਾਨਾ) ਸਥਾਨਕ ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਗੁਫ਼ਾ ਦੇ ਨਿਰਮਾਣ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਦਾ ਉਦਘਾਟਨ ਅੱਜ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਵਾਲੇ ਦਿਨ ਸਵੇਰੇ 9 ਵਜੇ ਗਉਸ਼ਾਲਾ ਪ੍ਰਧਾਨ ਕ੍ਰਿਸ਼ਨ ਲਾਲ ਠੇਕੇਦਾਰ ਦੇ ਪਰਿਵਾਰ ਵੱਲੋਂ ਹਵਨ ਜੱਗ ਕਰਵਾ ਕੇ ਕੀਤਾ ਜਾਵੇਗਾ ਅਤੇ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੂੰ ਛੱਪਨ ਭੋਗ ਦਾ ਪ੍ਰਸ਼ਾਦ ਲਗਾਇਆ ਜਾਵੇਗਾ। ਸਵੇਰੇ 10:30 ਵਜੇ ਮਾਤਰ ਸ਼ਕਤੀ ਵਲੋ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਦਿਹਾੜੇ ਦੇ ਸਬੰਧ ਵਿੱਚ ਕੀਰਤਨ ਕੀਤਾ ਜਾਵੇਗਾ ਅਤੇ ਪ੍ਰਭੂ ਦਾ ਗੁਨਗਾਣ ਗਾਇਆ ਜਾਵੇਗਾ। ਸਾਰੇ ਸ਼ਹਿਰ ਨਿਵਾਸੀਆਂ ਅਤੇ ਗਊ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੁਭ ਦਿਹਾੜੇ ਤੇ ਸਮੇਂ ਸਿਰ ਪਹੁੰਚ ਕੇ ਸ਼੍ਰੀ ਰਾਧਾ ਕ੍ਰਿਸ਼ਨ ਗੁਫ਼ਾ ਦੇ ਦਰਸ਼ਨ ਕੀਤੇ ਜਾਣ ਅਤੇ ਪ੍ਰਭੂ ਦਾ ਅਸੀਰਵਾਦ ਪ੍ਰਾਪਤ ਕੀਤਾ ਜਾਵੇ ।
ਫੋਟੋ : ਬੁਢਲਾਡਾ — ਸ਼੍ਰੀ ਰਾਧਾ ਕ੍ਰਿਸ਼ਨ ਗੁਫ਼ਾ ਚ ਬਣਾਈਆਂ ਸੁੰਦਰ ਝਾਕੀਆਂ ਦੇ ਦ੍ਰਿਸ਼।
Post a Comment