Header Ads Widget

Update

6/recent/ticker-posts

ਈਟੀਟੀ ਅਧਿਆਪਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੋਣਗੀਆਂ ਹੱਲ


ਮੰਗਾਂ ਸੰਬੰਧੀ ਸਰਕਾਰ ਗੰਭੀਰ ਨਾ ਹੋਈ ਤਾਂ ਸ਼ੰਘਰਸ਼ ਲਈ ਸੜਕਾਂ ਤੇ ਉਤਰਾਂਗੇ - ਰਾਜੇਸ਼ ਬੁਢਲਾਡਾ
ਬੁਢਲਾਡਾ 29 ਅਗਸਤ (ਬਾਂਸਲ) ਪੰਜਾਬ ਦੇ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਡੀ.ਪੀ.ਆਈ. ਪ੍ਰਾਇਮਰੀ ਵੱਲੋਂ ਯੂਨੀਅਨ ਨਾਲ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਪੱਤਰ ਜਾਰੀ ਕਰ ਕੇ ਤੁਰੰਤ ਹੀ ਬੀ ਪੀ ਈ ਓ ਨੂੰ ਹਦਾਇਤ ਕੀਤੀ ਗਈ। ਇਸ ਸੰਬੰਧੀ ਮੀਟਿੰਗ ਦੀ ਕਾਰਵਾਈ ਜਾਣਕਾਰੀ ਦਿੰਦਿਆ ਯੂਨੀਅਨ ਦੇ ਆਗੂ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਪੰਚਾਇਤੀ ਵਿਭਾਗ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਅਨਾਮਲੀ ਤੁਰੰਤ ਦੂਰ ਕਰਨ, ਈਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ, ਪੂਰੇ ਸਾਲ ਦਾ ਬਜ਼ਟ ਇੱਕੋ ਵਾਰ ਜਾਰੀ ਕਰਨ, ਰਹਿੰਦੇ ਬਕਾਏ ਦੇਣ, ਜ਼ਿਲ੍ਹਾਂ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਵਿਭਾਗ ਦੇ ਪੋਰਟਲ ਵਿੱਚ ਨਿਯੁਕਤੀ ਮਿਤੀ 2006 ਕਰਨ, ਵਿਦੇਸ਼ ਛੁੱਟੀ ਅਤੇ ਛੁੱਟੀਆਂ ਦੌਰਾਨ ਨਿਭਾਈਆਂ ਗਈਆਂ ਵਾਧੂ ਡਿਊਟੀਆਂ ਦੇ ਬਦਲੇ ਕਮਾਈ ਛੁੱਟੀ ਦੀ ਸਰਵਿਸ ਬੁੱਕ ਵਿੱਚ ਐਂਟਰੀ, 35 ਸੀਐਚਟੀ ਦੀ ਸਿਲੈਕਸ਼ਨ ਵਾਲੇ ਉਮੀਦਵਾਰਾਂ ਨੂੰ ਅਧਿਆਪਕ ਦਿਵਸ ਤੇ ਨਿਯੁਕਤੀ ਪੱਤਰ ਜਾਰੀ ਕਰਨ ਬਾਰੇ ਤੇ ਬੀ ਐਲ ਓ ਦੀਆਂ ਡਿਊਟੀਆਂ ਕੱਟਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜੰਥੇਬੰਦੀ ਦੇ ਆਗੂਆਂ ਨੇ ਕਿਹਾ ਪੰਜਾਬ ਦੀ ਨਵੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਰਾਜ ਦੇ ਮੁਲਾਜ਼ਮਾਂ ਨੂੰ ਬਹੁਤ ਵੱਡੀਆਂ ਆਸਾਂ ਹਨ, ਸੋ ਸਿੱਖਿਆ ਵਿਭਾਗ ਜਲਦੀ ਹੀ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਾਂ ਸੰਬੰਧੀ ਗੰਭੀਰਤਾ ਨਹੀਂ ਦਿਖਾਉਂਦੀ ਤਾਂ ਜੱਥੇਬੰਦੀ ਸਰਕਾਰ ਖਿਲਾਫ ਸੜਕਾਂ ਤੇ ਉਤਰਨ ਤੋਂ ਗੁਰੇਜ ਨਹੀਂ ਕਰੇਗੀ। ਇਸ ਮੌਕੇ ਸੂਬਾ ਸਹਾਇਕ ਵਿੱਤ ਸਕੱਤਰ ਸ਼ਿਵ ਰਾਣਾ ਮੁਹਾਲੀ, ਸੂਬਾ ਆਗੂ ਸ਼ਿਵਰਾਜ ਸਿੰਘ ਜਲੰਧਰ, ਮਾਲਵਾ ਜ਼ੋਨ ਪ੍ਰਧਾਨ ਅਨੂਪ ਸ਼ਰਮਾਂ ਪਟਿਆਲਾ, ਮਾਲਵਾ ਜ਼ੋਨ ਪ੍ਰਧਾਨ ਸੰਪੂਰਨ ਵਿਰਕ ਫਿਰੋਜ਼ਪੁਰ, ਜ਼ਿਲ੍ਹਾਂ ਪ੍ਰਧਾਨ ਪਟਿਆਲਾ ਮੇਜਰ ਸਿੰਘ, ਇੰਦਰਜੀਤ ਸਿੰਘ ਮਾਨਸਾ, ਜਸਪਾਲ ਸਿੰਘ ਕਪੂਰਥਲਾ, ਦੀਪਕ ਪੁਰੀ ਰਾਜਪੁਰਾ, ਪਲਵਿੰਦਰ ਸਿੰਘ ਜਲੰਧਰ ਆਦਿ ਹਾਜ਼ਰ ਸਨ।
ਫੋਟੋ : ਬੁਢਲਾਡਾ— ਡੀ.ਪੀ.ਆਈ. ਨੂੰ ਮੰਗ ਪੱਤਰ ਦਿੰਦੇ ਹੋਏ ਈ.ਟੀ.ਟੀ. ਅਧਿਆਪਕ।

Post a Comment

0 Comments