ਬਰੇਟਾ 23 ਅਗਸਤ (ਰੀਤਵਾਲ) ਇੱਥੋ ਨੇੜਲੇ ਪਿੰਡ ਮੰਡੇਰ ਵਿਖੇ ਸਰਕਾਰੀ ਪ੍ਰਾਇਮਰੀ ਸਕ¨ਲ ਦੀ ਹਾਲਤ ਖਸਤਾ ਹੋਣ ਕਾਰਨ ਸਮਾਜਸੇਵੀ ਸੰਭੂ ਰਾਮ ਸ਼ਰਮਾਂ ਨੇ ਜਿੱਥੇ ਸਕੂਲ ਦੇ ਸੁਧਾਰ ਲਈ ਆਰਥਿਕ ਮਦਦ ਕੀਤੀ , ਉਥੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨਾਂ ਦੇ ਦਾਦਾ ਪੰਡਤ ਰਾਮ ਸਰੂਪ ਵੀ ਇਲਾਕੇ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹੇ ਸਨ। ਅੱਜ ਸਾਡਾ ਸਮੂਹ ਪਰਿਵਾਰ ਵੀ ਲੌੜਵੰਦ ਲੋਕਾਂ ਦੀ ਮਦਦ ਕਰਦਾ ਆ ਰਿਹਾ ਹੈ , ਉਥੇ ਸਰਕਾਰੀ ਸੰਸਥਾਵਾਂ ਦੇ ਸੁਧਾਰ ਲਈ ਵੀ ਤਤਪਰ ਹੈ। ਇਸ ਮੌਕੇ ਤੇ ਸਰਪੰਚ ਮਾਹਸ਼ਾ ਸਿੰਘ, ਜਗਦੀਸ਼ ਸ਼ਰਮਾਂ, ਸਵਰਨਲਤਾ, ਗੁਰਦੀਪ ਸਿੰਘ, ਜਸਵੀਰ ਸਿੰਘ ਆਦਿ ਹਾਜਰ ਸਨ।   

Post a Comment

Previous Post Next Post