ਬੁਢਲਾਡਾ/ਬਰੇਟਾ 30 ਅਗਸਤ (ਸਰਦਾਨਾ) ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਭਾਈ ਬਹਿਲੋ ਪਬਲਿਕ ਸਕੂਲ ਵਿਖੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਨ ਲਈ ਸੂਬਾ ਪ੍ਰਧਾਨ ਅਤੇ ਉੱਘੇ ਚਿੰਤਕ ਤੇ ਸਾਹਿਤਕਾਰ ਡਾਕਟਰ ਸ਼ਿਆਮ ਸੁੰਦਰ ਦੀਪਤੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਦੇਸ਼ ਅੱਜ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭੜਕਾਇਆ ਜਾ ਰਿਹਾ ਹੈ। ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਰਿਹਾ ਹੈ ਤਾਂ ਜੋ ਸਾਰਿਆਂ ਦਾ ਸਿਹਤ, ਸਿਖਿਆ, ਰੁਜ਼ਗਾਰ ਵਲ ਧਿਆਨ ਨਾ ਜਾ ਸਕੇ। ਵਾਤਾਵਰਣ ਤੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਕੁਦਰਤੀ ਸ੍ਰੋਤਾਂ ਨੂੰ ਲੁੱਟਿਆ ਜਾ ਰਿਹਾ ਹੈ। ਅਜਿਹੇ ਵਿਚ ਆਪਸੀ ਭਾਈਚਾਰੇ, ਸਾਂਝੀਵਾਲਤਾ ਵਾਲੇ ਨਿਆਂ—ਸੰਗਤ ਸਮਾਜ ਦੀ ਸਿਰਜਣਾ ਲਈ ਸਾਂਝੀਆਂ ਗਤੀਵਿਧੀਆਂ ਕਰਨਾ ਅੱਜ਼ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੇਸ਼ ਵਿਚ ਆਪਸੀ ਭਾਈਚਾਰਾ ਅਤੇ ਟੁੱਟਦੀਆਂ ਸਮਾਜਕ ਸਾਂਝਾਂ ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿਤਾ। ਵਰਕਸ਼ਾਪ ਦੀ ਸ਼ੁਰੂਆਤ ਵਿਚ ਸਵਰਨ ਖਾਨ ਨੇ ਜੀ ਆਇਆ ਨੂੰ ਕਿਹਾ। ਇਸ ਤੋਂ ਬਾਅਦ ਜਿਲਾ ਪ੍ਰਧਾਨ ਦਰਸ਼ਨ ਸਿੰਘ ਬਰੇਟਾ ਨੇ ਵਰਕਸ਼ਾਪ ਦੇ ਉਦੇਸ਼ ਤੇ ਕਾਰਜਾਂ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਅਜੋਕੇ ਸਮੇਂ ਵਿਚ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਗੱਲ ਕੀਤੀ। ਵਰਕਸ਼ਾਪ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਡਾ ਬਲਜੀਤ ਸਿੰਘ ਸੰਗਰੂਰ, ਡਾ ਯਾਦਵਿੰਦਰ ਸਿੰਘ ਸਿੱਧੂ ਅਤੇ ਡਾ ਕਰਨੈਲ ਵੈਰਾਗੀ ਨੇ ਕਿਹਾ ਕਿ ਬਨਾਉਟੀ ਬੌਧਿਕਤਾ ਨਾਲ ਕੰਮ ਚਲਾਉਣ ਦੇ ਢੰਗ ਤਰੀਕਿਆਂ ਨੇ ਅੰਤਾਂ ਦੀ ਬੇਰੁਜ਼ਗਾਰੀ ਪੈਦਾ ਕਰ ਦਿੱਤੀ ਹੈ। ਬੁਲਾਰਿਆਂ ਨੇ ਮੌਜੂਦਾ ਸਮੇਂ ਵਿਚ ਭਾਈਚਾਰਕ ਸਾਂਝ ਦੀ ਅਹਿਮੀਅਤ, ਸਥਿਤੀ, ਇਸ ਵਿਚ ਪੈਦਾ ਹੋ ਰਹੀਆਂ ਰੁਕਾਵਟਾਂ ਅਤੇ ਕੀ ਕਰਨਾ ਲੋੜੀਏੈ ਆਦਿ ਵਿਸ਼ਿਆ ਤੇ ਨਿੱਠ ਕੇ ਗੱਲਬਾਤ ਕੀਤੀ । ਇਸ ਤੇ ਹੋਈ ਵਿਚਾਰ ਚਰਚਾ ਵਿਚ ਹਿੱਸਾ ਲੈਦਿਆਂ ਡਾ ਜਸਵਿੰਦਰ ਸਿੰਘ ਪ੍ਰਿੰਸੀਪਲ, ਡਾ ਅੰਗ੍ਰੇਜ ਸਿੰਘ ਕਣਕਵਾਲ, ਕ੍ਰਿਸ਼ਨ ਰੰਘੜਿਆਲ, ਚਰਨ ਕਮਲ ਸਿੰਘ, ਜਸਪਾਲ ਸਿੰਘ, ਪਰਮਿੰਦਰ ਕੌਰ ਸਮਾਘ, ਰਾਜਿੰਦਰ ਸਿੰਘ ਮੋਨੀ, ਡਾ ਭਵਾਨੀ ਸ਼ੰਕਰ ਗਰਗ, ਲੱਖਾ ਸਿੰਘ ਸਹਾਰਨਾ, ਸਰਦੂਲ ਸਿੰਘ ਚਹਿਲ, ਜਗਦੀਸ਼ ਕੁਲਰੀਆਂ ਤੇ ਬਿੱਕਰ ਸਿੰਘ ਰੱਲਾ ਨੇ ਕਿਹਾ ਕਿ ਦੇਸ਼ ਦੀਆਂ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਅਜੋਕੇ ਸਮੇਂ ਵਿਚ ਭਾਈਚਾਰਕ ਸਾਂਝ ਦੀ ਬਹੁਤ ਲੋੜ ਹੈ। ਜਦੋਂ ਧਰਮਾਂ, ਜਾਤਾਂ, ਖਿਤਿਆਂ, ਵਰਗਾਂ ਆਦਿ ਦੇ ਨਾਵਾਂ ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਤਾਂ ਇਸ ਦੀ ਜਰੂਰਤ ਹੋਰ ਵੀ ਵਧੇਰੇ ਹੋ ਜਾਂਦੀ ਹੈ। ਬੁਲਾਰਿਆ ਨੇ ਮਨੁੱਖ ਨੂੰ ਆਪਣੇ ਕਾਰਜ ਵਿਹਾਰ ਤੇ ਖੁਦ ਵਿਚ ਵੀ ਸੁਧਾਰ ਕਰਨ ਤੇ ਜ਼ੋਰ ਦਿੱਤਾ। ਇਸ ਵਰਕਸ਼ਾਪ ਵਿਚ ਤਰਕਸ਼ੀਲ ਸੁਸਾਇਟੀ, ਪੈਨਸ਼ਨਰਜ਼ ਐਸੋਸ਼ੀਏਸ਼ਨ, ਔਰਤ ਅਧਿਕਾਰਾਂ ਦੀਆਂ ਜਥੇਬੰਦੀਆਂ,ਸਰਬ ਸੁੱਖ ਸੇਵਾ ਟਰੱਸ਼ਟ, ਅਧਿਆਪਕ ਯੂਨੀਅਨਾਂ, ਸਾਹਿਤ ਤੇ ਕਲਾ ਨਾਲ ਜੁੜੇ ਲੇਖਕਾਂ, ਕਲੱਬਾਂ ਦੇ ਨੁਮਾਇੰਦਿਆਂ ਅਤੇ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਅਗਾਂਹਵਧੂ ਲੋਕਾਂ ਨੇ ਭਾਗ ਲਿਆ। ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਚਰਚਾ ਤੋਂ ਬਾਅਦ ਹਰ ਬਲਾਕ ਦੀ ਕਾਰਜਸ਼ਾਲਾ ਦੀ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰੰਗਕਰਮੀ ਤੇ ਕਿਸਾਨ ਆਗੂ ਮੇਘ ਰਾਜ ਰੱਲਾ, ਮਨਦੀਪ ਕਾਲੀਆ, ਗੁਰਸੇਵਕ ਸਿੰਘ, ਆਤਮਾ ਸਿੰਘ ਪਮਾਰ, ਪਰਮਜੀਤ ਕੌਰ, ਬਲਵਿੰਦਰ ਕੌਰ, ਤਾਰਾ ਸਿੰਘ, ਪਰਵਿੰਦਰ ਕੌਰ, ਸੋਨੀਆ ਗਰਗ, ਕੇਵਲ ਗਰਗ, ਕੇਵਲ ਧਰਮਪੁਰਾ, ਕੁਲਜੀਤ ਪਾਠਕ ਤੇ ਪ੍ਰੋ ਗੁਰਦੀਪ ਢਿਲੋਂ ਆਦਿ ਨੇ ਵੀ ਭਾਗ ਲਿਆ। ਅੰਤ ਵਿਚ ਜਿਲਾ ਕੁਆਡੀਨੇਟਰ ਪਰਮਿੰਦਰ ਕੌਰ ਸਮਾਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਫੋਟੋ : ਬੁਢਲਾਡਾ— ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰਾ।
Post a Comment