ਬਰੇਟਾ 16 ਅਗਸਤ (ਸਰਦਾਨਾ) ਇੱਥੋ ਨਜਦੀਕ ਪਿੰਡ ਕੁਲਰੀਆਂ ਦੇ ਸਰਕਾਰੀ ਮਾਡਲ ਸਕੂਲ ਕੁਲਰੀਆਂ ਦੀ ਵਿਦਿਆਰਥਣ ਗੁਰਦੀਪ ਕੌਰ ਬਾਰ੍ਹਵੀਂ ਕਲਾਸ ਨੇ ਭਾਗ ਲੈਂਦਿਆਂ ਤੀਆਂ ਦੇ ਮੇਲੇ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਧੀ ਪੰਜਾਬ ਐਵਾਰਡ ਹਾਸਲ ਕੀਤਾ। ਇਹ ਮੁਕਾਬਲੇ ਤਿੰਨ ੳਮਰ ਵਰਗਾਂ 6 ਤੋਂ 12 ਸਾਲ, 12 ਤੋਂ 18 ਸਾਲ ਅਤੇ 18 ਤੋਂ 24 ਸਾਲ ਉਮਰ ਦੇ ਬੱਚਿਆਂ ਵਿਚਕਾਰ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਚੋਂ ਲਗਭਗ 100 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਮੁਕਾਬਲੇ ਦੀ ਜੱਜਮੈਂਟ ਜਸਬੀਰ ਕੌਰ ਵਿਰਦੀ ,(ਬੈੱਸਟ ਗਿੱਧਾ ਆਰਟਿਸਟ), ਭੁਪਿੰਦਰ ਕੌਰ ਸੰਧੂ (ਸਭਿਆਚਾਰਕ ਵਿਗਿਆਨ ਅਵਾਰਡ ਜੇਤੂ) ਅਤੇ ਸੁਖਦੀਪ ਕੌਰ ਵੱਲੋਂ ਕੀਤੀ ਗਈ। ਜੱਜ ਸਹਿਬਾਨਾਂ ਨੇ ਜੇਤੂ ਬੱਚੀ ਨੂੰ ਸਰਟੀਫਿਕੇਟ, ਟਰਾਫੀ, ਸੋਨੇ ਦਾ ਕੋਕਾ ਦੇ ਕੇ ਸਨਮਾਨਤ ਕੀਤਾ ਅਤੇ ਮਾਤਾ ਪਿਤਾ, ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸਾਬਕਾ ਐਮ ਐਲ ਏ ਹਰਪ੍ਰੀਤ ਸਿੰਘ ਕੋਟਭਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਨਰਸੀ ਸਿੰਘ ਚੌਹਾਨ ਸਿੰਘ ਨੇ ਜੇਤੂ  ਵਿਦਿਆਰਥਣ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰੀ ਮਾਡਲ ਸਕੂਲ ਕੁਲਰੀਆਂ ਵੱਖ—ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਸਿਰਮੌਰ ਸੰਸਥਾ ਬਣਦੀ ਜਾ ਰਹੀ ਹੈ।
ਫੋਟੋ : ਬਰੇਟਾ— ਸਰਟੀਫਿਕੇਟ ਅਤੇ ਟਰਾਫੀ ਨਾਲ ਜੈਤੂ ਗੁਰਦੀਪ ਕੌਰ

Post a Comment

Previous Post Next Post