ਬੁਢਲਾਡਾ 15 ਜੁਲਾਈ (ਪੰਕਜ ਸਰਦਾਨਾ) ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਬ੍ਰਹਮ ਕੁਮਾਰੀਜ ਇਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਦੇਸ਼ ਭਰ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਮਾਨਸਿਕ ਤਨਾਵ ਰਹਿਤ ਹੋਣ ਲਈ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਜਿਸ ਤਹਿਤ ਅੱਜ ਬੁਢਲਾਡਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਓਮ ਸ਼ਾਂਤੀ ਭਵਨ ਦੀ ਮੁੱਖੀ ਦੀਦੀ ਰਜਿੰਦਰ ਦੀ ਅਗਵਾਈ ਹੇਠ ਝਾਰਖੰਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਵਕਤਾ ਸੁਭਾਸ਼ ਭਾਈ, ਸੰਤੋਸ਼ ਭਾਈ ਅਤੇ ਗੋਪਾਲ ਭਾਈ, ਕਲਕੱਤਾ ਤੋਂ ਮਹੇਸ਼ ਭਾਈ ਨੇ ਸ਼ਹਿਰ ਦੇ ਸਕੂਲਾਂ ਕਾਲਜਾਂ ਅਤੇ ਨੁਕੜ ਸਭਾਵਾਂ ਰਾਹੀਂ ਲੋਕਾਂ ਨੂੰ ਮਾਨਸਿਕ ਤਨਾਅ ਤੋਂ ਛੁਟਕਾਰਾ ਪਾਉਣ ਲਈ ਮੈਡੀਟੇਸ਼ਨ ਕਰਨ ਦੀ ਸਲਾਹ ਦਿੱਤੀ। ਉਥੇ ਕੋਰਿਓਗ੍ਰਾਫੀ ਰਾਹੀਂ ਇਨਸਾਨ ਦੇ ਮਨ ਦੀ ਖਤਮ ਹੋ ਰਹੀ ਮਾਨਸਿਕ ਸ਼ਕਤੀ ਨੂੰ ਚਾਰਜ ਕਰਨ ਲਈ ਯੋਗ ਸਾਧਨਾਂ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇਨਸਾਨ ਆਪਣੇ ਸ਼ਰੀਰਕ ਤੌਰ ਤੇ ਠੀਕ ਕਰ ਰਿਹਾ ਹੈ ਪ੍ਰੰਤੂ ਮਾਨਸਿਕ ਤੌਰ ਤੇ ਚਿੰਤਤ ਰਹਿੰਦਾ ਹੈ। ਜਿਸ ਕਾਰਨ ਉਹ ਆਪਣੇ ਰੋਜਾਨਾ ਦੇ ਕੰਮ ਕਾਜ ਵੀ ਭੁੱਲਣ ਲੱਗ ਰਿਹਾ ਹੈ। ਮਾਨਸਿਕ ਪੀੜ੍ਹਾ ਤੋਂ ਅੱਜ ਬਜੁਰਗ ਹੀ ਨਹੀਂ ਬੱਚਾ ਵੀ ਇਸ ਦਾ ਸ਼ਿਕਾਰ ਹੋ ਚੁੱਕਾ ਹੈ। ਉਨ੍ਹਾਂ ਨਸ਼ਿਆ ਤੇ ਬੋਲਦਿਆਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆ ਚ ਗੁਲਤਾਨ ਹੁੰਦੀ ਜਾ ਰਹੀ ਹੈ ਦੇ ਕਾਰਨ ਉਨ੍ਹਾਂ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਰੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਕੁਮਾਰੀਜ ਇਸ਼ਵਰੀਆ ਵਿਸ਼ਵ ਵਿਦਿਆਲਿਆ ਇੱਕ ਅਜਿਹੀ ਸੰਸਥਾ ਹੈ ਜਿੱਥੇ ਪਰਮ ਪਿਤਾ ਪ੍ਰਮਾਤਮਾ ਨਾਲ ਜੋੜਨ ਲਈ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੋਗ ਸਾਧਨਾਂ ਰਾਹੀਂ ਤੁਸੀਂ ਪਰਮ ਪਿਤਾ ਪ੍ਰਮਾਤਮਾ ਨਾਲ ਤਾਂ ਜੁੜੋਗੇ ਹੀ ਉਥੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਪਾਓਗੇ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਆਪ ਨੂੰ ਬਦਲਣ ਦਾ ਮਨ ਬਣ ਜਾਵੇ ਤਾਂ ਤੁਸੀਂ ਇਸ ਪਰਿਵਾਰ ਅਤੇ ਸਮਾਜ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਗੋਪਾਲ ਭਾਈ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਬੁਢਲਾਡਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ। ਉਨ੍ਹਾਂ ਇਸ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬ੍ਰਹਮ ਕੁਮਾਰੀਜ ਇਸ਼ਵਰੀਆ ਵਿਸ਼ਵ ਵਿਦਿਆਲਿਆ ਸੰਸਥਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ। ਉਨ੍ਹਾਂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚਿੰਤਾ ਮੁਕਤ ਮਾਹੌਲ ਬਣਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ।

Post a Comment

Previous Post Next Post