ਬਰੇਟਾ 15 ਜੁਲਾਈ (ਰੀਤਵਾਲ) ਨੇੜਲੇ ਪਿੰਡ ਅਕਬਰਪੁਰ ਖੁਡਾਲ ਵਿਖੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ

ਵਿੱਚ ਕੰਕਰਾਂ ਵਾਲੀ ਕਣਕ ਵੰਡੀ ਜਾਣ ਦਾ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ

ਕਣਕ ਦੀਆਂ ਬੋਰੀਆਂ ਵਿੱਚ ਕਣਕ ਨਾਲ ਕੰਕਰ ਮਿਕਸ ਸਨ। ਪਰਿਵਾਰਿਕ ਮੈਂਬਰਾਂ ਇਸ ਦੀ ਵੀਡਿਓ ਅਤੇ ਤਸਵੀਰਾਂ ਸੋਸਲ

ਮੀਡੀਆ ਤੇ ਵਾਈਰਲ ਕੀਤੀਆਂ ਤਾਂ ਇਹ ਮਾਮਲਾ ਫ ̈ਡ ਸਪਲਾਈ ਵਿਭਾਗ ਦੇ ਇੰਸਪੈਕਟਰ ਵਿੱਚ ਧਿਆਨ ਵਿੱਚ ਆਉਣ

ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਥੈਲੇ ਵਿੱਚ ਕਣਕ ਖਰਾਬ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਲਗਦੀ ਹੈ ਤਾਂ ਉਸ ਨੂੰ

ਤੁਰੰਤ ਬਦਲ ਦਿੱਤਾ ਜਾਵੇਗਾ। ਆਵਾਜ਼ ਬੁਲੰਦ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਗਰੀਬ ਲੋੜਵੰਦਾਂ

ਪਰਿਵਾਰਾਂ ਨੂੰ ਕੰਕਰਾਂ ਵਾਲੀ ਕਣਕ ਦੇ ਕੇ ਕੋਝਾ ਮਜਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ

ਹੈ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾਵੇ ਅਤੇ ਡਿੱਪ ̈ਆਂ ਨੂੰ ਸਾਫ ਸੁਥਰੀ ਕਣਕ ਭੇਜਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਮਜਬ ̈ਰਨ ਲੋਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ

ਕਰਨਾ ਪਵੇਗਾ।

Post a Comment

Previous Post Next Post