ਸ਼ਹਿਰ ਦੇ ਲੋਕਾਂ ਦਾ ਸੱਦਿਆ ਜਨਰਲ ਹਾਊਸ

 
ਬੁਢਲਾਡਾ (ਮਹਿਤਾ/ਸਰਦਾਨਾ) - ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਬੁਢਲਾਡਾ ਸ਼ਹਿਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ-ਮਸਲਿਆਂ ਸਬੰਧੀ ਪ੍ਰਸ਼ਾਸਨ , ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਸਰਕਾਰ ਦੁਆਰਾ ਧਿਆਨ ਨਾ ਦਿੱਤੇ ਜਾਣ 'ਤੇ 10 ਜੁਲਾਈ ਦਿਨ ਐਤਵਾਰ ਨੂੰ ਰਾਮਲੀਲਾ ਗਰਾਊਂਡ ਬੁਢਲਾਡਾ ਵਿਖੇ ਸ਼ਾਮ 5:30 ਵਜੇ ਸ਼ਹਿਰਵਾਸੀਆਂ ਦਾ ਜਨਰਲ ਹਾਊਸ ਸੱਦਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪਵਨ ਨੇਵਟੀਆ ਨੇ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੁਆਰਡੀਨੇਟਰ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸ਼ਹਿਰ ਦੇ ਮੰਗਾਂ- ਮਸਲਿਆਂ ਸਬੰਧੀ ਪਿਛਲੇ ਦਿਨੀਂ ਐਸ.ਡੀ.ਐਮ.ਬੁਢਲਾਡਾ ਨੂੰ ਮੈਮੋਰੰਡਮ ਵੀ ਦਿੱਤਾ ਸੀ।ਉਨ੍ਹਾਂ ਦੱਸਿਆ ਕਿ  ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਿੱਚ ਵੱਡੇ ਪੱਧਰ 'ਤੇ ਕਥਿਤ ਘਪਲੇਬਾਜ਼ੀ ਹੋਈ ਹੈ। ਜਿਸ ਦੀ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਨਾ ਹੀ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ , ਗੰਦੇ ਪਾਣੀ ਦੀ ਨਿਕਾਸੀ , ਖਸਤਾ ਹਾਲਾਤ ਸੜਕਾਂ ਦਾ ਨਵ ਨਿਰਵਾਣ , ਨਗਰ ਕੌਂਸਲ ਵੱਲੋਂ ਐਨ.ਓ.ਸੀ. ਦਿੱਤੇ ਜਾਣ , ਸ਼ਹਿਰ ਵਿੱਚ ਸਾਫæ-ਸਫਾਈ ਦੇ ਪੁਖਤਾ ਇੰਤਜæਾਮ ਕਰਨ , ਨਗਰ ਕੌਂਸਲ ਦਾ ਦਫæਤਰ ਸ਼ਹਿਰ ਵਿੱਚ ਲਿਆਉਣ ਅਤੇ ਕੌਂਸਲ ਦੇ ਦਫæਤਰ ਦੀ ਪੁਰਾਣੀ ਬਿਲਡਿੰਗ ਵਿੱਚ ਮੁੜ ਉਸਾਰੀ ਕਰਨ , ਬੁਢਲਾਡਾ-ਜਾਖਲ ਰੋਡ ਦੇ 148 ਬੀ ਨੈਸ਼ਨਲ ਹਾਈਵੇ ਵਿੱਚ ਜ਼ਮੀਨ ਐਕੁਆਇਰ ਧਾਰਕਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਪਾਉਣ ਆਦਿ ਸਬੰਧੀ ਕੁੱਝ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਸ਼ਹਿਰ ਦੇ ਲੋਕਾਂ ਦੇ ਇਕੱਠ ਵਿੱਚ ਭਵਿੱਖ ਦੇ ਸਮੇਂ ਵਿੱਚ ਸੰਘਰਸ਼ੀ ਰਣਨੀਤੀ ਉਲੀਕੀ ਜਾਵੇਗੀ। ਐਡਵੋਕੇਟ ਦਲਿਓ ਨੇ ਨਗਰ ਸੁਧਾਰ ਸਭਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਜਨਰਲ ਹਾਊਸ ਵਿੱਚ ਪਹੁੰਚਣ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਦੋਦੜਾ , ਮਾ. ਰਘੁਨਾਥ ਸਿੰਗਲਾ , ਅਵਤਾਰ ਸਿੰਘ ਔਲਖ , ਹਰਦਿਆਲ ਸਿੰਘ ਦਾਤੇਵਾਸ , ਮਿਸਤਰੀ ਜਰਨੈਲ ਸਿੰਘ , ਅਮਿਤ ਜਿੰਦਲ , ਗਗਨ ਦਾਸ ਵੈਰਾਗੀ ਮੌਜ¨ਦ ਸਨ।   

Post a Comment

Previous Post Next Post