ਬੁਢਲਾਡਾ 7 ਜੁਲਾਈ (ਪੰਕਜ ਸਰਦਾਨਾ) ਇੱਥੋਂ ਦੇ ਇੱਕ ਕਿਸਾਨ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਦੁੱਖੀ ਹੋ ਕੇ ਆਪਣੀ ਨਰਮੇ ਦੀ ਫਸਲ ਨੂੰ ਵਾਹ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਗੁਰਮੀਤ ਸਿੰਘ ਪੁੱਤਰ ਮੇਲਾ ਸਿੰਘ ਨੇ 3 ਏਕੜ ਚ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ। ਜਿਸ ਤੇ ਗੁਲਾਬੀ ਸੂੰਡੀ ਅਤੇ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਦੁੱਖੀ ਕਿਸਾਨ ਨੇ ਉਕਤ 3 ਏਕੜ ਫਸਲ ਨੂੰ ਵਾਹ ਦਿੱਤਾ। ਉਕਤ ਕਿਸਾਨ ਨੇ ਠੇਕੇ ਤੇ ਜਮੀਨ ਲੈ ਕੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ। ਕਿਸਾਨ ਯੂਨੀਅਨ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਕਿਸਾਨ ਪਹਿਲਾ ਹੀ ਆਰਥਿਕ ਪੱਖੋਂ ਬਹੁਤ ਕਮਜੋਰ ਹੋ ਚੁੱਕਾ ਹੈ ਅਤੇ ਹੁਣ ਗੁਲਾਬੀ ਸੁੰਡੀ ਦੀ ਮਾਰ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗੁਲਾਬੀ ਸੂੰਢੀ ਦੀ ਰੋਕਥਾਮ ਲਈ ਜਲਦ ਕਦਮ ਚੁੱਕੇ ਅਤੇ ਪੀੜ੍ਹਤ ਕਿਸਾਨ ਨੂੰ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਗੁਰਜੰਟ ਸਿੰਘ, ਬਿੱਟੂ ਸਿੰਘ, ਰਜਿੰਦਰ ਸਿੰਘ ਆਦਿ ਕਿਸਾਨ ਹਾਜਰ ਸਨ। 

Post a Comment

Previous Post Next Post