ਬੋਹਾ 8 ਜੁਲਾਈ (ਅਮਨ ਮਹਿਤਾ)  ਪੈਡੀ ਦੇ ਚੱਲ ਰਹੇ ਸੀਜਨ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਿਵਿਜਨ ਬੋਹਾ ਦੇ ਐਸ.ਡੀ.ਓ ਰੋਹਿਤ ਸ਼ਰਮਾ ਦਾ ਤਬਾਦਲਾ ਮਲੇਰ ਕੋਟਲਾ ਵਿੱਖੇ ਕਰ ਦਿੱਤੇ ਜਾਣ ਵਿਰੁੱਧ  ਬਿਜਲੀ ਮੁਲਾਜ਼ਮਾਂ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾ ਵੱਲੋਂ ਸਬ ਡਿਵਿਜਨ ਦਫਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ । ਇਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾ ਦੇ ਆਗੂ ਸੁਖਪਾਲ ਸਿੰਘ ਮੰਡੇਰ  , ਬਲਾਕ ਇਕਾਈ ਦੇ ਪ੍ਰਧਾਨ ਤਰਸੇਮ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ. ਇਪਲਾਈਜ ਫੈਡਰੇਸ਼ਨ ਦੇ ਆਗੂ ਮਹਾ ਸਿੰਘ ਰਾਏਪੁਰੀ, ਬਿਕਰਮਜੀਤ ਸਿੰਘ, ਅਮਰੀਕ ਸਿੰਘ ਧਾਲੀਵਾਲ, ਜਸਪਾਲ ਸਿੰਘ   ਤੇ ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਭਾਵੇ ਪੰਜਾਬ ਸਰਕਾਰ ਨੇ   ਪੈਡੀ ਦੇ ਸੀਜਨ ਵਿੱਚ  ਬਿਜਲੀ ਮੁਲਾਜ਼ਮਾਂ ਦੀਆਂ ਬਦਲੀਆਂ “ਤੇ ਰੋਕ ਲਾਈ ਹੋਈ ਹੈ ਪਰ ਫਿਰ ਵੀ  ਬਿੰਨਾਂ ਕਿਸੇ ਕਾਰਨ ਤੋਂ ਐਸਡੀਓ ਸ਼ਰਮਾ ਦੀ ਬਦਲੀ  ਨਜਾਇਜ ਤੌਰ ‘ਤੇ  ਕਰ ਦਿੱਤੀ   ਗਈ ਹੈ  ।ਉਨ੍ਹਾਂ ਕਿਹਾ ਕਿ ਇਸ ਸੀਜਨ ਦੌਰਾਨ   ਆਮ ਖਪਤਕਾਰਾਂ ਅਤੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਸਬੰਧੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਿਸ ਕਾਰਨ  ਕਾਰਨ ਪਾਵਰ ਕਾਰਪੋਰੇਸਨ ਦੀਆਂ ਸਮੂਹ ਮੁਲਾਜ਼ਮਾਂ  ਅਤੇ  ਕਿਸਾਨ ਜਥੇਬੰਦੀਆਂ ਵਿਚ  ਬਹੁਤ   ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ  ਕਿ  ਤੁਰੰਤ ਪ੍ਰਭਾਵ ਨਾਲ ਇਹ ਬਦਲੀ  ਰੱਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ   ਬਦਲੀ ਰੱਦ  ਨਾ ਹੋਣ ਦੀ ਸੂਰਤ ਵਿਚ ਪੱਕਾ ਧਰਨਾ ਲਾ ਕੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਬੰਧੀ  ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

   


Post a Comment

Previous Post Next Post