ਬੁਢਲਾਡਾ 30 ਅਗਸਤ (ਸਰਦਾਨਾ) ਸਮਾਜਸੇਵਾ ਨੂੰ ਸਮਰਪਿਤ ਜੈ ਗੁੱਗਾ ਜਾਹਰ ਪੀਰ ਸੇਵਾ ਮੰਡਲ ਵੱਲੋਂ ਗੁਗਾਮੈਡੀ (ਰਾਜਸਥਾਨ) ਲਈ 29ਵਾਂ ਵਿਸ਼ਾਲ ਭੰਡਾਰਾ ਰਵਾਨਾ ਕੀਤਾ ਗਿਆ। ਇਸ ਭੰਡਾਰੇ ਨੂੰ ਰਵਾਨਾ ਕਰਨ ਦੀ ਰਸਮ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਤਰਸੇਮ ਚੰਦ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਸੁਖਦੇਵ ਸਿੰਘ ਭੂੰਬਕ, ਸਕੱਤਰ ਸੰਤ ਰਾਮ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਗੁਗਾ ਮੈਡੀ ਰਾਜਸਥਾਨ ਵਿਖੇ ਭੰਡਾਰਾ ਲਗਾਇਆ ਜਾਂਦਾ ਹੈ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ 24 ਘੰਟੇ ਭੋਜਨ, ਚਾਹ—ਪਾਣੀ, ਠਹਿਰਣ ਪ੍ਰਬੰਧ ਕੀਤਾ ਜਾਂਦਾ ਹੈ। ਜਿੱਥੇ ਸ਼ਰਧਾਲੂਆਂ ਨੂੰ 24 ਘੰਟੇ ਮੈਡੀਕਲ ਸੁਵਿਧਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਸੇਵਾ ਕਰਨ ਲਈ ਪਹੁੰਚਦੇ ਹਨ। ਇਸ ਮੌਕੇ ਕਾਲੀ ਚਰਨ ਮਾਨਸਾ, ਸੀਤਾ ਸਿੰਘ, ਧਰਮਾ ਸਿੰਘ, ਬੱਬੂ ਸਿੰਘ, ਬੱਗਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ।
ਫੋਟੋ : ਬੁਢਲਾਡਾ — ਗੁਗਾਮੈਡੀ ਵਿਖੇ ਭਡਾਰੇ ਲਈ ਸਮੱਗਰੀ ਦੇ ਨਾਲ ਸੰਸਥਾਂ ਦੇ ਮੈਂਬਰ ਅਤੇ ਪ੍ਰਬੰਧਕ
Post a Comment