ਬੁਢਲਾਡਾ 29 ਅਗਸਤ (ਸਰਦਾਨਾ) ਡਾਇਟ ਅਹਿਮਦਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 419 ਵਾਂ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਸਭਾ ਚ ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ ਅਤੇ ਸਰਦਾਰ ਸਤਨਾਮ ਸਿੰਘ ਜੀ ਦੀ ਅਗਵਾਈ ਚ ਸ੍ਰੀ ਜਪੁਜੀ ਸਾਹਿਬ ਤੇ ਸ਼ਬਦ ਹਜ਼ਾਰੇ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਇਸ ਤੋ ਬਾਦ ਸੰਸਥਾ ਦੇ ਹਾਲ ਚ ਸਟੇਜੀ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਸਿੱਖਿਆਰਥੀਆਂ ਵੱਲੋਂ ਸਿੱਖ ਇਤਿਹਾਸ ਦੀਆਂ ਵੱਖ—ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਦੀ ਮਹੱਤਤਾ, ਭੱਟਾਂ ਦੀ ਬਾਣੀ ਅਤੇ ਗੁਰਸਿੱਖਾਂ ਦੀ ਬਾਣੀ ਤੇ ਵੱਖ—ਵੱਖ ਸਿੱਖਿਆਰਥੀਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਲੈਕ: ਗਿਆਨਦੀਪ ਸਿੰਘ ਵੱਲੋਂ ਬਾਣੀ ਚ ਇਨਕਲਾਬ ਸੁਰੋ ਅਤੇ ਭਾਵਪੂਰਤ ਲੈਕਚਰ ਦਿੱਤਾ ਗਿਆ। ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਤਿਹਾਸਿਕ ਮਹੱਤਤਾ ਤੇ ਚਾਨਣਾ ਪਾਇਆ ਗਿਆ। ਸਤਨਾਮ ਸਿੰਘ ਜੀ ਵੱਲੋਂ ਰਾਸ਼ਟਰੀ ਖੇਡ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਿਖਿਆਰਥੀਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਚ ਬਲਜਿੰਦਰ ਕੌਰ ਨੇ ਪਹਿਲਾ, ਮਨਦੀਪ ਕੌਰ ਤੇ ਸਾਥਣਾਂ ਨੇ ਦੂਜਾ ਅਤੇ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਸਾਥਣਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੁਜੀਸ਼ਨਾਂ ਵਾਲੇ ਸਿਖਿਆਰਥੀਆਂ ਦਾ ਡਾਈਟ ਸਟਾਫ ਵੱਲੋਂ ਮਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਗਰਾਮਾਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜੱਜਮੈਂਟ ਦੀ ਭੂਮਿਕਾ ਡਾਕਟਰ ਵਨੀਤ ਸਿੰਗਲਾ ਅਤੇ ਲੈਕ: ਗਿਆਨਦੀਪ ਸਿੰਘ ਚਹਿਲ ਨੇ ਨਿਭਾਈ। ਇਸ ਮੌਕੇ ਬਲਤੇਜ ਸਿੰਘ ਟੀਚਰ, ਡਾਕਟਰ ਵਨੀਤ ਸਿੰਗਲਾ, ਰੋਹਿਤ ਕੁਮਾਰ, ਰਜਨੀਸ਼ ਗੋਇਲ, ਸਮਸ਼ੇਰ ਸਿੰਘ ਆਦਿ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਨੂੰ ਸਰੋਜ ਰਾਣੀ ਲੈਕ: ਅੰਗਰੇਜ਼ੀ ਨੇ ਔਰਗਨਾਈਜ਼ ਕੀਤਾ। ਸਟੇਜ ਦੀ ਭੂਮਿਕਾ ਗੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਨਿਭਾਈ।
ਫੋਟੋ : ਬੁਢਲਾਡਾ — ਡਾਇਟ ਅਹਿਮਦਪੁਰ ਵਿਖੇ ਪਾਠ ਦੌਰਾਨ ਅਰਦਾਸ ਕਰਦੇ ਹੋਏ ਸਿਖਿਆਰਥਣਾਂ
Post a Comment