ਬੁਢਲਾਡਾ 8 ਜੁਲਾਈ (ਪੰਕਜ ਸਰਦਾਨਾ


) ਪਿਛਲੇ ਦਿਨਾਂ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੁਧਿਆਣਾ ਦੇ ਸਤਲੁਜ ਕੰਢੇ ਵਸਦੇ ਇੱਕਲੌਤੇ ਜੰਗਲ ਮੱਤੇਵਾੜਾ ਨੂੰ ਉਜਾੜ ਕੇ ਇੰਡਸਟਰੀਅਲ ਪਾਰਕ ਬਣਾਉਣ ਦਾ ਮੰਦਭਾਗਾ ਫੈਸਲਾ ਲਿਆ ਹੈ। ਇਨਸਾਫ਼ ਦੀ ਆਵਾਜ਼ ਪੰਜਾਬ ਦੇ ਮੁੱਖ ਬੁਲਾਰੇ, ਸ¨ਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਮਾਨ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਸ¨ਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਇਨਸਾਫ਼ ਦੀ ਆਵਾਜ਼ ਜੱਥੇਬੰਦੀ ਪੰਜਾਬ ਅਤੇ ਸਾਬਕਾ ਸੈਨਿਕ ਵਿੰਗ ਪੰਜਾਬ ਦੇ ਜੁਝਾਰ¨ ਯੋਧੇ 10 ਜੁਲਾਈ ਨੂੰ ਵਹੀਰਾਂ ਘੱਤਕੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਸਤਲੁਜ ਕੰਢੇ (ਨਜਦੀਕ ਧੁਸੀ ਬੰਨ) ਗੁਰਦੁਆਰਾ ਸਾਹਿਬ ਵਿੱਚ 10 ਵਜੇ ਇਕੱਠੇ ਹੋਣਗੇ। ਤਾਂ ਜੋ ਪੰਜਾਬ ਸਰਕਾਰ ਉਤੇ ਦਬਾਅ ਬਣਾਕੇ ਇਹ ਮੰਦਭਾਗਾ ਫੈਸਲਾ ਵਾਪਸ ਕਰਵਾਇਆ ਜਾ ਸਕੇ। ਰਾਏਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਇਕਲੋਤੇ ਮੱਤੇਵਾੜਾ ਜੰਗਲ ਨੂੰ ਇਤਹਾਸ ਦੇ ਪੰਨਿਆਂ ਤੋਂ ਖਤਮ ਕਰਨ ਜਾ ਰਹੀ ਹੈ। ਰਾਏਪੁਰ ਨੇ ਜਾਨਕਾਰੀ ਸਾਝੀ ਕਰਦੇ ਹੋਏ ਕਿਹਾ ਕਿ ਇਹ ਜੰਗਲ ਤਕਰੀਬਨ 4000 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਜੰਗਲ ਨੇ ਜੀਵ ਜੰਤ¨ਆਂ ਦੀਆਂ ਸੈਕੜੇ ਪਰਜਾਤੀਆਂ ਨੂੰ ਆਪਣੀ ਬੁੱਕਲ ਵਿੱਚ ਸਾਭਿਆ ਹੋਇਆ ਹੈ। ਪੰਜਾਬ ਵਿੱਚ ਇਸ ਸਮੇਂ 3.5 ਪ੍ਰਤੀਸਤ ਜੰਗਲ ਹੀ ਬਚਿਆ ਹੈ। ਰਾਏਪੁਰ ਨੇ ਦੱਸਿਆ ਕਿ ਜਦੋਂ ਪਿਛਲੀ ਕਾਗਰਸ ਸਰਕਾਰ ਨੇ ਵੀ ਇਹੀ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਭਗਵੰਤ ਮਾਨ ਵਿਰੋਧ ਕਰਦਾ ਸੀ, ਪਰ ਅੱਜ ਭਗਵੰਤ ਮਾਨ ਆਪ ਕੁਹਾੜਾ ਫੜੀ ਬੈਠਾ ਹੈ। ਇਸਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹਾਈਵੇ ਦੇ ਆਧੁਨਿਕਰਨ ਦੇ ਨਾਮ ਉੱਤੇ ਹਜਾਰਾਂ ਦਰੱਖਤ ਉਜਾੜੇ ਗਏ ਸਨ। ਰਾਏਪੁਰ ਨੇ ਕਿਹਾ ਇੰਡਸਟਰੀਅਲ ਪਾਰਕ ਬਣਨ ਨਾਲ ਪਰਦ¨¨ਸ਼ਣ ਵਿੱਚ ਵਾਧਾ ਹੋਵੇਗਾ ਅਤੇ ਬਿਮਾਰੀਆਂ ਵਧਣਗੀਆਂ। ਅੰਤ ਵਿੱਚ ਸ¨ਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਹਰ ਪੰਜਾਬ ਵਾਸੀ, ਵਾਤਾਵਰਣ ਪ੍ਰੇਮੀ, ਇਨਸਾਫ਼ ਦੀ ਆਵਾਜ਼ ਦੇ ਜੁਝਾਰ¨ ਯੋਧਿਆਂ ਤੇ ਸਾਬਕਾ ਸੈਨਿਕ ਵਿੰਗ ਪੰਜਾਬ ਦੇ ਜੁਝਾਰ¨ਆਂ ਨੂੰ 10 ਜੁਲਾਈ ਨੂੰ ਗੁਰਦੁਆਰਾ ਸਾਹਿਬ, ਨੇੜੇ ਧੁੱਸੀ ਬੰਨ, ਸਤਲੁਜ ਦਰਿਆ ਦੇ ਕੰਢੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਫੈਸਲਾ ਸਰਕਾਰ ਤੋਂ ਵਾਪਸ ਕਰਵਾਕੇ ਜੰਗਲ ਤੇ ਜੀਵ ਜੰਤ¨ਆਂ ਨੂੰ ਬਚਾਇਆ ਜਾ ਸਕੇ।   


Post a Comment

Previous Post Next Post