ਬਰੇਟਾ 8 ਜੁਲਾਈ (ਰੀਤਵਾਲ) ਸਿਹਤ ਵਿਭਾਗ ਮਾਨਸਾ ਦੇ ਸਿਵਲ ਸਰਜਨ ਡਾ.ਜਸਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਤ ਰੋਕੂ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਰੰਘੜਿਆਲ ਵਿਖੇ ਵਿਦਿਅਰਥੀਆਂ ਨੂੰ ਦਸਤ ਰੋਕੂ ਪੰਦਰਵਾੜੇ ਸਬੰਧੀ ਜਾਣਕਾਰੀ ਦੇਣ ਲਈ ਜਾਗਰੁਕਤਾ ਸਭਾ ਆਯੋਜਿਤ ਕੀਤੀ ਗਈ। ਇਸ ਮੌਕੇ ਤੇ ਸੁਪਰਵਾਇਜ਼ਰ ਬੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਤ ਕਾਰਨ ਬੱਚਿਆਂ ਵਿੱਚ ਹੋਣ ਵਾਲੀਆ ਮੌਤਾਂ ਨੂੰ ਘਟਾਉਣ ਦੇ ਉਦੇਸ਼ਾਂ ਨਾਲ ਸਿਹਤ ਵਿਭਾਗ ਵੱਲੋ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਨੇ ਦੱਸਿਆ ਕਿ ਦਸਤ ਰੋਗ ਦਾ ਸਹੀ ਇਲਾਜ ਓ. ਆਰ. ਐਸ.ਤੇ ਜਿੰਕ ਦੀਆਂ ਗੋਲੀਆ ਹਨ,ਇਸ ਨਾਲ ਬੱਚੇ ਦੀ ਉਰਜਾਂ ਅਤੇ ਤਾਕਤ ਮੁੜ ਬਣੇ ਰਹਿਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀ ਹੁੰਦੀ। ਸੀ ਐਚ ਓ ਰਾਧੇਸ਼ਿਆਮ ਨੇ ਬੱਚਿਆਂ ਨੂੰ ਹੱਥ ਧੌਣ ਦੀ ਤਕਨੀਕ ਦੱਸਦਿਆ ਕਿਹਾ ਕਿ ਸਹੀ ਸਾਫ ਸਫਾਈ ਨਾ ਹੋਣ ਕਾਰਨ ਵੀ ਡਾਇਰੀਆ ਹੋ ਸਕਦਾ ਹੈ। ਇਸ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਸਿਹਤ ਕਰਮਚਾਰੀ ਜਗਦੀਸ਼ ਕੁਲਰੀਆਂ ਨੇ ‘ਡਰਾਈ ਡੇ’ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਡੇਂਗੂ ਮਲੇਰੀਆਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਕਿਹਾ ਕਿ ਘਰਾਂ/ ਦਫਤਰਾਂ ਵਿਚਲੇ ਕ¨ਲਰਾਂ ਨੂੰ ਹਫਤੇ ਵਿਚ ਇਕ ਵਾਰ ਜਰ¨ਰ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ। ਘਰਾਂ ਦੀਆਂ ਛੱਤਾਂ ਤੇ ਬੇਲੋੜਾ ਸਮਾਨ ਇਕੱਠਾ ਨਾ ਹੋਣ ਦਿੱਤਾ ਜਾਵੇ। ਏ.ਐਨ.ਐਮ ਜਸਵਿੰਦਰ ਕੌਰ ਨੇ ਸਕ¨ਲੀ ਵਿਦਿਆਰਥਣਾਂ ਨੂੰ ਪਰਸਨਲ ਹਾਈਜੈਨ ਅਤੇ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਬਾਰੇ ਵੱਖਰੇ ਤੌਰ ਤੇ ਜਾਣਕਾਰੀ ਦਿਤੀ। ਪੰਜ ਸਾਲ ਤੋਂ ਛੋਟੇ ਬੱਚਿਆ ਨੂੰ ਓ ਆਰ ਐਸ ਦੇ ਪੈਕਟ ਵੀ ਦਿਤੇ ਗਏ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੱਥ ਧੌਣ ਦੀ ਸਹੀ ਵਿਧੀ ਬਾਰੇ ਡੈਮੋ ਕਰਕੇ ਵੀ ਵਿਦਿਆਰਥੀਆਂ ਨੂੰ ਜਾਣ¨ ਕਰਵਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਕ¨ਲ ਅਧਿਆਪਕ ਦਿਲਬਾਗ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਨਾਜਰ ਸਿੰਘ, ਸੁਖਪਾਲ ਸਿੰਘ ਤੇ ਆਸ਼ਾ ਵਰਕਰ ਕਰਮਜੀਤ ਕੌਰ ਵੀ ਹਾਜ਼ਰ ਸਨ।
Post a Comment