ਬੁਢਲਾਡਾ 3 ਜੁਲਾਈ (ਪੰਕਜ ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਤੋਂ ਵੱਡੀ ਤਦਾਦ ਵਿੱਚ ਸਮੈਕ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਏ ਐਸ ਆਈ ਭੋਲਾ ਸਿੰਘ ਨੇ ਸ਼ੱਕੀ ਮੋਟਰ ਸਾਈਕਲ ਸਵਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਕੋਲੋ 13 ਗ੍ਰਾਮ ਸਮੈਕ ਬਰਾਮਦ ਹੋਈ ਜਿਸ ਦੀ ਸ਼ਨਾਖਤ ਖੁਸ਼ਵਿੰਦਰ ਸਿੰਘ ਵਾਸੀ ਪਿੰਡ ਸੱਦਾ ਸਿੰਘ ਵਾਲਾ ਮਾਨਸਾ ਵਜੋਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਗਸ਼ਤ ਦੌਰਾਨ ਹੌਲਦਾਰ ਗੁਰਵਿੰਦਰ ਸਿੰਘ ਨੇ ਪਿੰਡ ਕੁਲਾਣਾ ਵਿਖੇ ਗਗਨਦੀਪ ਸਿੰਘ ਕੋਲੋ 200 ਲੀਟਰ ਲਾਹਨ ਬਰਾਮਦ ਕਰਕੇੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Post a Comment