ਪਿਤਾ ਖਿਲਾਫ ਗ਼ੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ
ਬਰੇਟਾ 19 ਜੁਲਾਈ (ਰੀਤਵਾਲ) ਗੋਲੀ ਲੱਗਣ ਨਾਲ ਇੱਕ ਲੜਕੀ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਲੜਕੀ ਦੇ ਪਿਤਾ ਨਵਤੇਜ ਸਿੰਘ ਪਿੰਡ ਗੋਬਿੰਦਪੁਰਾ ਖਿਲਾਫ ਧਾਰਾ 304 ਅਧੀਨ ਮੁਖਬਰ ਦੀ ਇਤਲਾਹ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰ¨ ਕਰ ਦਿੱਤੀ ਗਈ ਹੈ । ਮੌਤ ਦੇ ਕਾਰਨਾਂ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਥੇ ਪੁਲਿਸ ਨੇ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਵਦੀਪ ਕੌਰ (28 ਸਾਲਾ) ਦੀ ਗੋਲੀ ਲੱਗਣ ਨਾਲ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਸੀ । ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਪਿੰਡ ‘ਚ ਇਕੱਤਰ ਕੀਤੀ ਚਰਚਾ ਅਨੁਸਾਰ ਲੜਕੀ ਦੇ ਪਿਤਾ ਨੇ ਨਵਾਂ ਅਸਲਾ ਖਰੀਦਿਆਂ ਸੀ । ਜਿਸ ਦੀ ਉਸਨੂੰ ਪੂਰੀ ਜਾਣਕਾਰੀ ਨਹੀਂ ਸੀ । ਅਣਗੇਹਲੀ ਨਾਲ ਅਚਾਨਕ ਗੋਲੀ ਚੱਲ ਗਈ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਪੁਲਿਸ ਵੱਖ ਵੱਖ ਪਹਿਲ¨ਆਂ ਨੂੰ ਖੰਘਾਲਦੇ ਹੋਏ ਜਾਂਚ ਕਰਨ ‘ਚ ਜੁੱਟੀ ਹੋਈ ਹੈ।
Post a Comment