ਬਰੇਟਾ 19 ਜੁਲਾਈ (ਰੀਤਵਾਲ) ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਬੀਰੇਵਾਲਾ ਡੋਗਰਾ ਵਿਚ ਸ਼ਹੀਦ ਗੁਰਤੇਜ ਸਿੰਘ ਬੀਰੇਵਾਲਾ ਡੋਗਰਾ ਦੀ ਯਾਦ ‘ਚ ਪੌਦੇ ਲਗਾਏ ਗਏ। ਇਸ ਮੌਕੇ ਤਹਿਸੀਲ ਕੋਡੀਨੇਟਰ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਘਰ-ਘਰ ਪਹੁੰਚਾਉਣ ਦੀ ਮੁਹਿੰਮ ਵਿੱਢੀ ਗਈ ਹੈ। ਉਸ ਦੀ ਸ਼ਹਾਦਤ ਅੱਜ ਸ਼ਹੀਦ ਬੀਰੇਵਾਲਾ ਡੋਗਰਾ ਦੇ ਪਿੰਡ ਪੌਦੇ ਲਾ ਕੇ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਹਰੇਕ ਜੀਓ ਜੀ ਨੇ ਆਪਣੇ ਪਿੰਡ ਪੰਜ-ਪੰਜ ਪੌਦੇ ਲਾਉਣੇ ਹਨ। ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਹਾਜ਼ਰ ਰਹੇ ਦੋ ਨਾਲ ਰਿਉਦ ਕਲਾਂ ਅਤੇ ਬੀਰੇਵਾਲਾ ਡੋਗਰਾ ਦੇ ਸਰਪੰਚ ਹਾਜ਼ਰ ਸਨ। ਇਸ ਤੋਂ ਇਲਾਵਾ ਰਿਟਾਇਡ ਕੈਪਟਨ ਹਰਭਜਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੌਦੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ਅਤੇ ਹਰੇਕ ਵਿਅਕਤੀ ਨੂੰ ਘੱਟੋ ਘੱਟ ਇਕ ਪੌਦਾ ਲਾਉਣਾ ਚਾਹੀਦਾ ਹੈ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਪਰੋਕਤ ਵਿਅਕਤੀਆਂ ਤੋਂ ਇਲਾਵਾ ਮੱਖਣ ਸਿੰਘ ,ਭੋਲਾ ਸਿੰਘ ,ਸਵਰਨ ਸਿੰਘ, ਮੇਜਰ ਸਿੰਘ ,ਸੁਖਵੰਤ ਸਿੰਘ ,ਲਛਮਣ ਸਿੰਘ ,ਲਾਭ ਸਿੰਘ, ਸੁਰਜੀਤ ਸਿੰਘ ,ਜਸਬੀਰ ਸਿੰਘ ,ਤਰਸੇਮ ਸਿੰਘ ਤੇ ਲੱਖਾ ਸਿੰਘ  ਪ੍ਰਧਾਨ ਹਾਜਰ ਸਨ।   



Post a Comment

Previous Post Next Post