ਇੰਗਲੈਂਡ ਵਿੱਚ ਮੋਟਾਪਾ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਵੱਡੇ ਤਾਂ ਇਸ ਸਮੱਸਿਆ ਨਾਲ ਪਹਿਲਾਂ ਹੀ ਜੂਝ ਰਹੇ ਸਨ, ਲੇਕਿਨ ਹੁਣ ਬੱਚੇ ਵੀ ਇਸ ਬਾਰੇ ਜਾਗਰੂਕ ਹੋਣਾ ਸ਼ੁਰੂ ਹੋ ਗਏ ਹਨ । ਖਾਸ ਗੱਲ ਇਹ ਹੈ ਕਿ ਇੰਗਲੈਂਡ ਵਿਚ 8 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਹੁਣ ਸਲਿਮ ਟਰਿਮ ਰਹਿਣਾ ਚਾਹੁੰਦੇ ਹਨ ਇਸ ਲਈ ਉਹ ਵੀ ਡਾਈਟਿੰਗ ਕਰ ਰਹੇ ਹਨ । ਇੰਗਲੈਂਡ ਵਿੱਚ ਕਰਵਾਏ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ 8 ਸਾਲ ਤੋਂ ਘੱਟ ਉਮਰ ਦੇ ਹਰ ਚਾਰ ਵਿਚੋਂ ਇਕ ਬੱਚਾ ਡਾਇਟਿੰਗ ਕਰ ਰਿਹਾ ਹੈ ਆਕਸਫੋਰਡ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿੱਚ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ।
ਇਸ ਵਿੱਚ ਪਾਇਆ ਗਿਆ ਹੈ ਕਿ ਆਮ ਵਜ਼ਨ ਵਾਲੇ ਬੱਚੇ ਵੀ ਵਜ਼ਨ ਘਟਾਉਣ ਦੇ ਇੱਛੁਕ ਹਨ, ਇਸ ਤਰ੍ਹਾਂ ਦਾ ਅਧਿਐਨ ਇੰਗਲੈਂਡ ਵਿਚ ਸਾਲ 2016 ਵਿਚ ਵੀ ਕਰਵਾਇਆ ਗਿਆ ਸੀ ਜਿਸ ਦੀ ਤੁਲਨਾ ਵਿੱਚ ਹੁਣ ਬੱਚਿਆਂ ਵਿੱਚ ਵਜ਼ਨ ਘਟਾਉਣ ਦਾ ਕ੍ਰੇਜ਼ ਵਧਿਆ ਹੈ, ਅਧਿਐਨ ਵਿਚ ਪਾਇਆ ਹੈ ਚ ਜ਼ਿਆਦਾਤਰ ਲੜਕੀਆਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਕਾਮਯਾਬੀ ਦਾ ਅਨੁਪਾਤ ਲੜਕੀਆਂ ਦੀ ਤੁਲਨਾ ਵਿੱਚ ਲੜਕਿਆਂ ਵਿੱਚ ਜ਼ਿਆਦਾ ਹੈ,ਇਸ ਅਧਿਐਨ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਕਿ ਇੰਗਲੈਂਡ ਵਿਚ ਰਹਿ ਰਹੇ ਏਸ਼ੀਆਈ ਪਰਿਵਾਰਾਂ ਵਿਚ ਜ਼ਿਆਦਾ ਹੈ ।
Post a Comment