ਬੁਢਲਾਡਾ 7 ਜੁਲਾਈ (ਪੰਕਜ ਸਰਦਾਨਾ) ਪੰਜਾਬ ਰੋਡਵੇਜ਼, ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11 ਦੇ ਪ੍ਰਧਾਨ ਗੁਰਸੇਵਕ ਸਿੰਘ ਹੈਪੀ ਅਤੇ ਸੂਬਾ ਆਗੂ ਰਮਨਦੀਪ ਸਿੰਘ ਨੇ ਕਿੱਲੋ ਮੀਟਰ ਬੱਸਾਂ ਦੇ ਟੈਂਡਰ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਦਾ ਦੀਵਾਲਾ ਨਿੱਕਲ ਗਿਆ ਹੈ। ਜਿੱਥੇ ਮਾਨ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਨੌਜਵਾਨ ਨੂੰ ਰੋਜਗਾਰ ਦੇਣ ਲਈ ਚੋਣ ਪ੍ਰਚਾਰ ਵਿੱਚ ਕਹਿੰਦੇ ਸੀ ਕਿ ਜੋ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾ ਨੂੰ ਵਾਪਸ ਬੁਲਾਉਣ ਦੀਆ ਗੱਲ ਕਰ ਰਹੇ ਸੀ ਅੱਜ ਪੀ ਆਰ ਟੀ ਸੀ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਨੌਜਵਾਨਾਂ ਨੂੰ ਬੇਰੋਜਗਾਰ ਕਰਨ ਦੇ ਰਾਹ ਤੇ ਤੁਰੀ ਹੋਈ ਹੈ ਜੇਕਰ ਗੱਲ ਕਰੀਏ ਮਹਿਕਮੇ ਦੇ ਵਿੱਚ ਇੱਕ ਬੱਸ ਪੈਦੀ ਹੈ ਤਾ ਉਸ ਤੇ 5/7 ਨੌਜਵਾਨਾਂ ਨੂੰ ਰੋਜਗਾਰ ਮਿਲਦਾ ਹੈ। ਵਰਕਰਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਹਰ ਮਹੀਨੇ ਤਨਖਾਹ ਲੇਟ ਮਿਲਦੀ ਹੈ ਪਰ ਫਿਰ ਵੀ ਸਰਕਾਰ ਵਿਭਾਗ ਵਿਚ ਕਿਲੋਮੀਟਰ ਬੱਸਾਂ ਪਾਉਣ ਲਈ ਉਤਾਵਲੀ ਹੈ, ਇਸ ਸੰਬੰਧੀ ਰੋਹੀ ਰਾਮ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਕੁਲਵੰਤ ਸਿੰਘ ਮਨੇਸ, ਰਣਧੀਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿੱਲੋ ਮੀਟਰ ਸਕੀਮ ਬੱਸਾਂ ਦੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਮੈਨੇਜਮੈਂਟ ਜਾਣ ਬੁੱਝ ਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਹੱਲਾ ਸ਼ੇਰੀ ਦੇ ਕੇ ਸਰਕਾਰ ਦੇ ਖਜਾਨੇ ਦੀ ਲੁੱਟ ਕਰਾ ਰਹੀ ਹੈ
ਯੂਨੀਅਨ ਵਲੋਂ ਫੈਸਲਾ ਕੀਤਾ ਕਿ ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਕਿੱਲੋ ਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਾ ਕੀਤੇ ਤਾਂ ਮਜਬੂਰਨ ਜੱਥੇਬੰਦੀ ਵਲੋਂ ਸੰਘਰਸ ਉਲੀਕ ਕੇ ਹੈੱਡ ਆਫਿਸ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ ਜਾਂ ਇਸ ਤੋਂ ਵੀ ਅੱਗੇ ਹੜਤਾਲ ਕਰਕੇ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਨਾਲ ਮਿਲ ਕੇ ਰੋਡ ਜਾਮ ਕੀਤੇ ਜਾਣਗੇ
Post a Comment