ਬੁਢਲਾਡਾ 8 ਜੁਲਾਈ (ਪੰਕਜ ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਬੀ ਡੀ ਪੀ ਓ ਦਫਤਰ ਨਜਦੀਕ ਇੱਕ ਵਿਅਕਤੀ ਤੋਂ ਝਪਟਾ ਮਾਰ ਕੇ 2 ਮੋਟਰ ਸਾਈਕਲ ਸਵਾਰਾਂ ਵੱਲੋਂ ਮੋਬਾਇਲ ਖੋਹਣ ਦਾ ਸਮਾਚਾਰ ਮਿਲਿਆ ਹੈ ਪ੍ਰੰਤੂ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਮੋਬਾਇਲ ਝਪਟਮਾਰਾਂ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰ ਲਿਆ। ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਪੁੱਤਰ ਸਾਂਝਾ ਰਾਮ ਵਾਸੀ ਬੁਢਲਾਡਾ ਨੇੜੇ ਵੀ.ਡੀ.ਪੀ.ਓ. ਦਫਤਰ ਦੇ ਨਜਦੀਕ 2 ਅਣਪਛਾਤੇ ਵਿਅਕਤੀਆਂ ਨੇ ਉਸਦਾ ਮੋਬਾਇਲ ਖੋਹ ਲਿਆ। ਸਹਾਇਕ ਥਾਣੇਦਾਰ ਮੇਲਾ ਸਿੰਘ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ 2 ਮੋਟਰ ਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਸ਼ਨਾਖਤ ਨੇੜੇ ਪਿੰਡ ਰਾਮਪੁਰ ਮੰਡੇਰ ਦੇ ਲਛਮਣ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਤਫਤੀਸ਼ ਕੀਤੀ ਜਾ ਰਹੀ ਹੈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
Post a Comment