ਬੁਢਲਾਡਾ 4 ਜੁਲਾਈ (ਪੰਕਜ ਸਰਦਾਨਾ ) ਸਥਾਨਕ ਤਹਿਸੀਲ ਕੰਪਲੈਕਸ ਅੰਦਰ ਨੰਬਰਦਾਰ ਯੂਨੀਅਨ ਵੱਲੋਂ ਸਰਕਾਰ ਵੱਲੋਂ ਮਾਨ ਭੱਤਾ ਨਾ ਮਿਲਣ ਸੰਬਧੀ ਅਹਿਮ ਮੀਟਿੰਗ ਹੋਈ। ਇਸ ਉਪਰੰਤ ਉਨ੍ਹਾਂ ਐਸ ਡੀ ਐਮ ਬੁਢਲਾਡਾ ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਜਾਣੂ ਕਰਵਾਇਆ। ਜਿਲ੍ਹਾ ਪ੍ਰਧਾਨ ਅਮ੍ਰਿਤਪਾਲ ਗੁਰਨੇ ਅਤੇ ਬਲਾਕ ਪ੍ਰਧਾਨ ਬਿੱਕਰ ਸਿੰਘ ਨੇ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 6 ਮਹੀਨਿਆਂ ਤੋਂ ਨੰਬਰਦਾਰਾਂ ਨੂੰ ਮਾਨ ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਨਿਗੁਣੇ ਮਾਨ ਭੱਤੇ ਦੀ ਅਦਾਇਗੀ ਜਲਦ ਕੀਤੀ ਜਾਵੇ। ਮੀਟਿੰਗ ਦੌਰਾਨ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਵਸੀਕੇ ਤਸਦੀਕ ਕਰਨ ਸਮੇਂ ਸੰਬੰਧਿਤ ਪਿੰਡ ਦੇ ਨੰਬਰਦਾਰ ਦੀ ਗਵਾਈ ਪਵਾਈ ਜਾਣਾ ਹੀ ਯਕੀਨੀ ਬਣਾਇਆ ਜਾਵੇ। ਸੰਬੰਧਤ ਨੰਬਰਦਾਰ ਦੀ ਜਗ੍ਹਾ ਕਿਸੇ ਹੋਰ ਨੰਬਰਦਾਰ ਵੱਲੋਂ ਤਸਦੀਕ ਕਰਨਾ ਬੰਦ ਕੀਤਾ ਜਾਵੇ ਅਜਿਹਾ ਕਰਨਾ ਗੈਰ ਕਾਨੂੰਨੀ ਵੀ ਹੈ। ਇਸ ਮੌਕੇ ਨੰਬਰਦਾਰ ਯਸ਼ ਭਾਵਾ, ਅਜਾਇਬ ਸਿੰਘ ਰੱਲੀ, ਜਗਤਾਰ ਭਾਦੜਾ, ਗਮਦੂਰ ਸਿੰਘ ਬਹਾਦਰਪੁਰ, ਜਸਵਿੰਦਰ ਬੋੜਾਵਾਲ, ਗਮਦੂਰ ਸਿੰਘ ਬਹਾਦਰਪੁਰ, ਗੁਰਵਰਨ ਸਿੰਘ ਕੁਲਾਣਾ, ਗਮਦੂਰ ਸਿੰਘ ਗੁਰਨੇ ਖੁਰਦ, ਗੁਰਮੀਤ ਸਿੰਘ ਬੋਹਾ ਤੋਂ ਇਲਾਵਾ ਹੋਰ ਨੰਬਰਦਾਰ ਵੀ ਹਾਜਰ ਸਨ।
Post a Comment