ਬੁਢਲਾਡਾ (ਪੰਕਜ ਸਰਦਾਨਾ ) ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿ 295 ਬਲਾਕ ਬੁਢਲਾਡਾ ਸੂਬਾ ਪ੍ਰਧਾਨ ਰਮੇਸ਼ ਬਾਲੀ ਦੀ ਪ੍ਰੇਰਨਾ ਹੇਠ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਅੰਮ੍ਰਿਤਪਾਲ ਅੰਬੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ ਵੱਖ ਬਲਾਕਾ ਦੇ ਅਹੁਦੇਦਾਰਾਂ ਨੇ ਭਾਗ ਲਿਆ ਜਥੇਬੰਦੀ ਬਲਾਕ ਪ੍ਰਧਾਨ ਅੰਮ੍ਰਿਤਪਾਲ ਅੰਬੀ ਨੇ ਬੋਲਦੇ ਕਿਹਾ ਕੇ ਸਾਨੂੰ ਆਪਣੀ ਪ੍ਰੇਕਟਿਸ ਸਾਫ ਸੁਥਰੀ ਕਰਨੀ ਚਾਹੀਦੀ ਹੈ ਕਦੇ ਵੀ ਨਸ਼ੀਲੀ ਦਵਾਈ ਦੁਕਾਨ ਚ ਨਹੀਂ ਰੱਖਣੀ ਚਾਹੀਦੀ ਭਰੂਣ ਹੱਤਿਆਂ ਪਾਪ ਹੈ ਅਤੇ ਖੂਨ ਦਾਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਵੇਂ ਮੈਬਰ ਬਣਾਏ ਜਾਣ ਤਾਂ ਜੋਂ ਜਥੇਬੰਦੀ ਹੋਰ ਵੀ ਮਜ਼ਬੂਤ ਹੋ ਸਕੇ ਜਥੇਬੰਦੀ ਦੇ ਚੇਅਰਮੈਨ ਡਾਕਟਰ ਕੁਲਦੀਪ ਸ਼ਰਮਾ ਜੀ ਨੇ ਬੋਲਦੇ ਕਿਹਾ ਕੇ ਸਾਨੂੰ ਆਪਸੀ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਜਮਾਤ ਦੇ ਵਿਦਿਆਰਥੀ ਜੋਂ ਕੇ ਬੁਢਲਾਡਾ ਬਲਾਕ ਵਿੱਚੋ ਲਗਭੱਗ 15 ਬੱਚੇ ਮੈਰਿਟ ਲਿਸਟ ਵਿੱਚ ਆਏ ਹਨ ਓਹਨਾ ਦੇ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਮਬਾਰਕਾਂ ਜਿੰਨੇ ਨੇ ਆਪਣੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਇਸ ਇਕੱਤਰਤਾ ਵਿੱਚ ਹਰਦੀਪ ਸਿੰਘ ਬਰੇ ਜਸਵੀਰ ਸਿੰਘ ਗੜ੍ਦੀ,ਪਾਲ ਦਾਸ ਗੜਦੀ, ਪਰਗਟ ਸਿੰਘ ਕਣਕਵਾਲ , ਬਲਜੀਤ ਸਿੰਘ ਬੁਢਲਾਡਾ ,ਗੁਰਲਾਲ ਸਿੰਘ ਬੁਢਲਾਡਾ,ਜਗਸੀਰ ਸਿੰਘ ਗੁਰਨੇ,ਰਿੰਕੂ ਗੁਰਨੇ,ਹਰਜਿੰਦਰ ਸਿੰਘ ਉਡਤ ਸੈਦੇਵਾਲਾ ,ਪਰਦੀਪ ਸਿੰਘ ਬਰੇ ਜੀ ਨੇ ਸ਼ਮੂਲੀਅਤ ਕੀਤੀ
Post a Comment