ਬੁਢਲਾਡਾ 21 ਜੁਲਾਈ (ਪੰਕਜ ): ਪਿਛਲੇ ਕਈ ਦਿਨਾ ਤੋ ਪੈ ਰਹੀ ਗਰਮੀ ਤੋ ਜਿਥੇ ਲੋਕ ਪ੍ਰੇਸਾਨ ਸਨ ਉਥੇ ਬੀਤੀ ਰਾਤ ਤੋ ਪੈ ਰਹੀ ਬਰਸਾਤ ਕਾਰਨ ਗਰਮੀ ਤੋਂ ਨਿਜ਼ਾਤ ਮਿਲੀ ਹੈ ਪਰ ਦੂਸਰੇ ਪਾਸੇ ਸਹਿਰ ਨੇ ਜਲਥਲ ਦਾ ਰੂਪ ਧਰਨ ਕਰ ਲਿਆ। ਸਹਿਰ ਦੀ ਹਰ ਗਲੀ, ਮੁਹਲੇ, ਬਜਾਰਾ ਅਤੇ , ਡੀ ਐਸ ਪੀ ਦਫਤਰ, ਪੰਜਾਬ ਨੈਸਨਲ ਬੈਕ, ਚੋੜੀ ਗਲੀ, ਰੇਲਵੇ ਰੋਡ, ਗੈਸ ਏਜਸੀ ਰੋਡ, ਨਾਮ ਚਰਚਾ ਘਰ ਰੋਡ, ਗੋਲ ਚੱਕਰ, ਕੁਲਾਣਾ ਰੋਡ ਆਦਿ ਤੇ ਬਰਸਾਤ ਦਾ ਪਾਣੀ ਓਵਰਫਲੋਅ ਹੋ ਗਿਆ ਹੈ। ਜਿਸ ਕਾਰਨ ਲੋਕਾ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਸਹਿਰ ਅੰਦਰ ਨਗਰ ਕੋਸਲ ਵੱਲੋਂ ਬਣਾਇਆ ਗਈਆ ਨਵੀਆਂ ਸੜਕਾਂ ਇਸ ਬਾਰਿਸ ਕਾਰਨ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ, ਪੁਰਾਣੀ ਗੈਸ ਏਜੰਸੀ ਰੋਡ ਉੱਪਰ ਨਿਕਾਸੀ ਨਾ ਹੋਣ ਕਾਰਨ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੜਕ ਪ੍ਰਭਾਵਿਤ ਹੋ ਸਕਦੀ ਹੈ।
ਨਗਰ ਕੋਸਲ ਵੱਲੋਂ ਸਹਿਰ ਦੀ ਨਿਕਾਸੀ ਲਈ ਭਾਵੇਂ ਪੁਖਤਾ ਇੰਤਜਾਮ ਕੀਤੇ ਹੋਏ ਹਨ ਪਰੰਤੂ ਭਾਰੀ ਬਾਰਿਸ ਕਾਰਨ ਸਿਵਰੇਜ ਸਿਸਟਮ ਬਿਲਕੁਲ ਬੰਦ ਹੋ ਜਾਂਦਾ ਹੈ ਜਿਸ ਕਾਰਨ ਨਿਕਾਸੀ ਇੱਕਦਮ ਠੱਪ ਹੋ ਕੇ ਰਹਿ ਗਈ ਹੈ। ਸ਼ਹਿਰ ਦੀ ਹਨੂੰਮਾਨ ਮੰਦਿਰ ਵਾਲੀ ਸੜਕ ਤੇ ਪਾਣੀ ਹੋਣ ਕਾਰਨ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਇੱਥੇ ਪਾਣੀ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ।
ਇਸੇ ਤਰ੍ਹਾਂ ਸ਼ਹਿਰ ਦੀ ਚੌੜੀ ਗਲੀ ਵੀ ਬਰਸਾਤ ਦੇ ਦਿਨਾਂ ਵਿਚ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਕਿਉਂਕਿ ਇਸ ਰੋਡ ਦਾ ਸੀਵਰੇਜ ਸਿਸਟਮ ਬਿਲਕੁਲ ਠੱਪ ਹੋਇਆ ਪਿਆ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਕਈ ਕਈ ਦਿਨ ਲੋਕਾਂ ਦੇ ਘਰਾਂ ਦੇ ਬਾਹਰ ਖਡ਼੍ਹਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸੀ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾ ਨੂੰ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ।
Post a Comment