ਬੁਢਲਾਡਾ 22 ਜੁਲਾਈ (ਪੰਕਜ ) ਸਥਾਨਕ ਵਣਵਾਸੀ ਕਲਿਆਨ ਆਸ਼ਰਮ ਵੱਲੋਂ ਆਦਿਵਾਸੀ ਮਹਿਲਾ ਸ੍ਰੀਮਤੀ ਦ੍ਰੋਪਦੀ ਮੁਰਮੂ ਨੂੰ ਭਾਰਤ ਦੀ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ ਦਿੱਤੀ। ਆਸ਼ਰਮ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਮੈਡਮ ਰਾਸ਼ਟਰਪਤੀ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ। ਜਵਾਨੀ ਵਿਚ ਹੀ ਆਪਣੇ ਪਤੀ ਅਤੇ ਪੁੱਤਰਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਆ੍ਰਪਣੀ ਸਮਾਜ ਸੇਵਾ ਨਾਲ ਰਾਜਨੀਤਕ ਅਤੇ ਸਮਾਜਿਕ ਬੁਲੰਦੀਆਂ ਨੂੰ ਛੂਹਿਆ। ਖਾਸ ਕਰਕੇ ਆਦਿਵਾਸੀ ਅਤੇ ਪਿਛੜੇ ਵਰਗਾਂ ਦੀ ਉਹਨਾਂ ਨੇ ਨੇਕਦਿਲੀ ਨਾਲ ਸੇਵਾ ਕੀਤੀ। ਇਸੀ ਸੇਵਾ ਬਦਲੇ ਹੁਣ ਇਹਨਾਂ ਨੂੰ ਇਸ ਉਚ ਪਦ ਤੇ ਸੁਸ਼ੋਭਿਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਆਸ਼ਰਮ ਦੇ ਮੈਂਬਰਾਂ ਨੂੰ ਯਕੀਨ ਹੈ ਕਿ ਸ੍ਰੀਮਤੀ ਦ੍ਰੋਪਦੀ ਮੂਰਮੂ ਆਪਣੈ ਯੋਗਤਾ ਨਾਲ ਦੇਸ਼ਵਾਸੀਆਂ ਨੂੰ ਚੰਗੀ ਸੇਧ ਦੇਣਗੇ ਅਤੇ ਇਕ ਬਿਹਤਰ ਰਾਸ਼ਟਰਪਤੀ ਸਾਬਿਤ ਹੋਣਗੇ।ਇਥੇ ਇਹ ਵਰਨਣਯੋਗ ਹੈ ਕਿ ਵਣਵਾਸੀ ਕਲਿਆਨ ਆਸ਼ਰਮ ਬੁਢਲਾਡਾ ਆਦਿਵਾਸੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਪਿਛਲੇ ਤਿੰਨ ਸਾਲਾਂ ਤੋਂ ਸਰਗਰਮ ਹੈ ।ਪਿਛੇ ਜਿਹੇ ਇਸਦੇ ਮੈਂਬਰਾਂ ਨੇ ਰਾਜਸਥਾਨ ਵਣ ਯਾਤਰਾ ਦੌਰਾਨ ਉਥੋਂ ਦੇ ਆਦਿਵਾਸੀਆਂ ਦੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀਆਂ ਸਮਸਿਆਵਾਂ ਸੁਣੀਆਂ, ਉਹਨਾਂ ਨਾਲ਼ ਬੈਠਕੇ ਭੋਜਨ ਸਾਂਝਾ ਕੀਤਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸ਼ਰਮਾ, ਬਨਾਰਸੀ ਦਾਸ, ਪ੍ਰੇਮ ਚੰਦ ਨਿਰੰਕਾਰੀ, ਇੰਸਪੈਕਟਰ ਸੁਰਜੀਤ ਸਿੰਘ, ਸਤੀਸ਼ ਗੋਇਲ, ਹਰਸ਼ਵਰਧਨ ਅਤੇ ਜਸਵੰਤ ਸਿੰਗਲਾ ਹਾਜ਼ਰ ਸਨ।
ਫੋਟੋ : ਬੁਢਲਾਡਾ —ਵਣ ਯਾਤਰਾ ਦੌਰਾਨ ਆਦਿਵਾਸੀਆਂ ਦਾ ਰਹਿਣ ਸਹਿਣ ਜਾਨਣ ਲਈ ਰਵਾਨਾ ਹੁੰਦੇ ਹੋਏ ਵਣਵਾਸੀ ਆਸ਼ਰਮ ਦੇ ਮੈਂਬਰ
Post a Comment