ਬੁਢਲਾਡਾ 22 ਜੁਲਾਈ (ਪੰਕਜ ) ਪੰਜਾਬ ਸਰਕਾਰ ਦੀ ਐਂਟੀ ਕਰਪਸ਼ਨ ਹੈਲਪ ਲਾਇਨ ਤੇ ਮੈਰਿਜ ਰਜਿਸ਼ਟ੍ਰੇਸ਼ਨ ਕਰਾਉਣ ਬਦਲੇ ਨਾਇਬ ਤਹਿਸੀਲਦਾਰ ਦੇ ਨਾਂਅ ਤੇ ਰਿਸ਼ਵਤ ਮੰਗਣ ਸੰਬੰਧੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਗੋਰਾ ਲਾਲ ਪੁੱਤਰ ਬਾਲ ਦਾਸ ਵਾਸੀ ਬੁਢਲਾਡਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਡੀ ਐਸ ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਉਪਰੋਕਤ ਵਿਅਕਤੀ ਨੇ ਨਾਇਬ ਤਹਿਸੀਲਦਾਰ ਬੁਢਲਾਡਾ ਲਈ 2500 ਰੁਪਏ ਰਿਸ਼ਵਤ ਜਸਕੀਰਤ ਸਿੰਘ ਪੁੱਤਰ ਭੂਰਾ ਸਿੰਘ ਤੋਂ ਮੈਰਿਜ ਰਜਿਸ਼ਟ੍ਰੇਸ਼ਨ ਕਰਾਉਣ ਸੰਬੰਧੀ ਮੰਗ ਕੀਤੀ ਸੀ। ਸ਼ਿਕਾਇਤ ਕਰਤਾ ਨੇ ਇਸ ਮਾਮਲੇ ਦੀ ਵੀਡਿਓ ਰਿਕਾਡਿੰਗ ਕਰ ਲਈ ਗਈ ਸੀ ਪ੍ਰੰਤੂ ਗੋਰਾ ਲਾਲ ਮੁਤਾਬਕ ਰਿਸ਼ਵਤ ਅਧਿਕਾਰੀ ਦੇ ਕਹਿਣ ਤੇ ਮੰਗੀ ਗਈ ਸੀ ਜਦੋਂ ਕਿ ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਮੈਰਿਜ ਰਜਿਸ਼ਟ੍ਰੇਸ਼ਨ ਤਾਂ ਬਿਨ੍ਹਾਂ ਕਿਸੇ ਰਿਸ਼ਵਤ ਤੋਂ ਉਸੇ ਦਿਨ ਕਰ ਦਿੱਤੀ ਗਈ ਸੀ ਰਿਸ਼ਵਤ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚੌਕਸੀ ਵਿਭਾਗ ਨੇ ਗੋਰਾ ਲਾਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Post a Comment