ਬਰੇਟਾ 22 ਜੁਲਾਈ (ਪੰਕਜ ) ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜੇ ਸਥਾਨਕ ਗਰੀਨਲੈਂਡ ਸਕੂਲ ਦੇ 159 ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਉਥੇ ਇੱਕ ਵਾਰ ਫਿਰ ਟੋਪਰਾਂ ਦੀ ਲਿਸ਼ਟ ਵਿੱਚ ਨਾਂਅ ਦਰਜ ਕਰਵਾਇਆ ਹੈ। ਨਤੀਜੇ ਵਿੱਚ ਮੈਡੀਕਲ ਵਿੱਚੋਂ ਗੁਰਲੀਨ ਕੌਰ 97, ਦਿਕਸ਼ਾ 95.2, ਗਰਿਸ਼ਾ 94 ਇਸੇ ਤਰ੍ਹਾਂ ਨਾਨ ਮੈਡੀਕਲ ਚ ਤਾਨਿਸ਼ਾ 94.8, ਗੁਰਲੀਨ 94.4, ਆਲਿਸ਼ਾ 90.4, ਇਸੇ ਤਰ੍ਹਾਂ ਕਮਰਸ ਵਿੱਚੋਂ ਅਨੁਰਾਗ ਸਿੰਗਲਾ 95.6, ਸਿਮਰਨਜੀਤ ਕੌਰ 95, ਤਾਵਿਸ਼ ਗਰਗ 92.6, ਇਸੇ ਤਰ੍ਹਾਂ ਆਰਟ ਚ ਪ੍ਰਭਜੋਤ ਕੌਰ 92, ਮਨਪ੍ਰੀਤ ਕੌਰ 89.2, ਸੁਰਭੀ ਜੈਨ 87.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।
ਇਸੇ ਤਰ੍ਹਾਂ ਦਸਵੀਂ ਕਲਾਸ ਦੇ ਨਤੀਜੇ ਵਿੱਚੋਂ 100 ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਨਤੀਜੇ ਵਿੱਚ ਨਮਿਸ਼ ਬਾਂਸਲ 97, ਡਾਲਰ 96.6, ਪਲਵੀ 96.4, ਅਵਨੀਤ ਕੌਰ 95.4, ਤਨੂ ਸ਼ਰਮਾਂ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰ ਪਰਸਨ ਡਾ. ਮਨੋਜ ਮੰਜੂ ਬਾਂਸਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਦੀਆਂ ਦੀ ਕੜੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਹਮੇਸ਼ਾ ਉਪਰਾਲੇ ਕਰਦੀ ਆ ਰਹੀ ਹੈ। ਸਕੂਲ ਦੇ ਵਿਦਿਆਰਥੀ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਛੂਹ ਰਹੇ ਹਨ ਉਥੇ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਤੱਕ ਆਪਣਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਾਨਦਾਰ ਨਤੀਜੇ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਮਾਹਿਰਾਂ ਉਚ ਸਿੱਖਿਅਕਾਂ ਵੱਲੋਂ ਸਮੇਂ ਸਮੇਂ ਸਿਰ ਲਾਏ ਜਾਂਦੇ ਸੈਮੀਨਾਰਾਂ, ਟੈਸ਼ਟ ਅਤੇ ਅਡਵਾਂਸ ਟੈਕਨੋਲਜੀ ਦੇ ਕੈਂਪ ਕਲਾਸਾਂ ਦਾ ਨਤੀਜਾ ਹੈ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਉਰਮਲ ਜੈਨ, ਵਾਇਸ ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਫੋਟੋ : ਬਰੇਟਾ — ਗਰੀਨਲੈਂਡ ਸਕੂਲ ਦੇ ਬਾਰ੍ਹਵੀ ਅਤੇ ਦਸਵੀਂ ਚੋਂ ਟੋਪਰ ਵਿਦਿਆਰਥੀ।
Post a Comment