ਬਰੇਟਾ (ਰੀਤਵਾਲ) ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਧਰਨਾ ਦੇ ਰਹੇ ਬੇਰੁਜਗਾਰ ਅਧਿਆਪਕਾਂ ਉਤੇ ਪੁਲਿਸ ਵੱਲੋਂ ਧੱਕਾ ਮੁੱਕੀ ਅਤੇ ਲਾਠੀਚਾਰਜ ਕਰਨ ਦੀ ਨਿੰਦਾ ਕਰਦਿਆਂ ਮਜਦੂਰ ਮੁਕਤੀ ਮੌਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਦਸੋਂਦਾ ਸਿੰਘ ਬਹਾਦਰਪੁਰ, ਬੇਰੁਜਗਾਰ ਅਧਿਆਪਕ ਤੇ ਮਾਪੇ ਐਕਸ਼ਨ ਕਮੇਟੀ ਬਰੇਟਾ ਦੇ ਮੈਂਬਰ ਮੇਜਰ ਸਿੰਘ ਕੈਂਥ ਬਰੇਟਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬੇਰੁਜਗਾਰਾਂ ਤੇ ਲਾਠੀਚਾਰਜ ਕਰਨ ਦੀ ਬਜਾਏ  ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਲੋਕਾਂ ਨਾਲ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਇਹਨਾਂ ਵਾਅਦਿਆਂ ਵਿਚੋਂ ਇੱਕ ਮੁੱਖ ਵਾਅਦਾ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦਾ ਸੀ ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਨੇ ਵੀ ਉਹਨਾਂ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਟੀਟੀ ਅਧਿਆਪਕਾਂ ਦੀਆਂ 6635 ਅਸਾਮੀਆਂ ਵਿਚੋਂ ਕੁਝ ਅਧਿਆਪਕਾਂ ਨੂੰ ਹੀ ਨਿਯੁਕਤੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਅਧਿਆਪਕਾਂ ਦੀ ਕੋਈ ਵੀ ਲਿਸ਼ਟ ਹੁਣ ਤੱਕ ਨਹੀਂ ਪਾਈ ਗਈ।ਜਿਸ ਕਾਰਨ ਉਹ ਨਿਰਾਸ਼ਾਂ ਦੇ ਆਲਮ ਵਿੱਚ ਹਨ। ਕਿਉਂਕਿ ਸਿੱਖਿਆ ਵਿਭਾਗ ਵੱਲੋਂ 6635 ਅਸਾਮੀਆਂ ਦੀ ਕੋਈ ਮੈਰਿਟ ਲਿਸ਼ਟ ਜਨਤਕ ਨਹੀਂ ਕੀਤੀ ਗਈ। ਇਸ ਕਾਰਨ

ਬੇਰੁਜਗਾਰ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ

ਹੈ।ਉਪਰੋਕਤ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ 6635 ਅਸਾਮੀਆਂ ਵਿੱਚ ਰਹਿੰਦੇ ਅਧਿਆਪਕਾਂ ਅਤੇ

2364 ਅਸਾਮੀਆਂ ਨੂੰ ਪੂਰਾ ਕਰਕੇ ਨਿਯੁਕਤੀ ਪੱਤਰ ਵੰਡ ਕੇ ਚੋਣਾਂ ਸਮੇਂ ਕੀਤੇ ਵਾਅਦੇ ਲਾਠੀਚਾਰਜ ਕਰਨ ਦੀ ਵਜਾਇ

ਪੂਰੇ ਕੀਤੇ ਜਾਣ।

Post a Comment

Previous Post Next Post