ਆਪਣੀ ਕੋਈ ਸ਼ਿਕਾਇਤ ਜਾਂ ਐਫਆਈਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਪੁਲਸ ਥਾਣਿਆਂ ਵਿਚ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਹੁਣ ਤੁਸੀਂ ਘਰ ਬੈਠੇ ਹੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹੋ , ਜਾਂਚ ਦੌਰਾਨ ਬਹੁਤ ਜ਼ਰੂਰੀ ਹੋਣ ਤੇ ਹੀ ਸ਼ਿਕਾਇਤਕਰਤਾ ਨੂੰ ਥਾਣੇ ਜਾਂ ਸਬੰਧਤ ਅਫ਼ਸਰ ਕੋਲ ਬੁਲਾਇਆ ਜਾਵੇਗਾ । ਆਨਲਾਇਨ ਸ਼ਿਕਾਇਤ ਦਰਜ ਕਰਾਉਣ ਲਈ ਸਰਕਾਰ ਵੱਲੋਂ ਵੈੱਬਸਾਈਟ ਸ਼ੁਰੂ ਕਰ ਦਿੱਤੀ ਗਈ ਹੈ, http://pgd.punjabpolice.gov.in/ ਇਸ ਵੈੱਬਸਾਈਟ ਦੀ ਸ਼ੁਰੂਆਤ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕੀਤੀ । ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵੈੱਬਸਾਈਟ ਤੇ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਲੋਕ ਉਸ ਤੇ ਹੋ ਰਹੀ ਕਾਰਵਾਈ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ ।
ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਤੋਂ ਬਾਅਦ ਦੁਬਾਰਾ ਫਿਰ ਅਪੀਲ ਕੀਤੀ ਜਾ ਸਕਦੀ ਹੈ , ਪੰਜਾਬ ਵਿੱਚ ਕੁੱਲ 422 ਪੁਲਸ ਸਟੇਸ਼ਨ ਹਨ, ਸਾਰੇ ਹੀ ਪੁਲੀਸ ਸਟੇਸ਼ਨਾਂ ਤੇ ਇਹ ਆਨਲਾਈਨ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ
Post a Comment