ਬੁਢਲਾਡਾ 12 ਜੁਲਾਈ (ਪੰਕਜ ਸਰਦਾਨਾ) ਪੰਜਾਬ ਗੌਰਮਿੰਟ ਪੈਨਸ਼ਨਜ ਅਤੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਜਾਨਾ ਮੰਤਰੀ ਵੱਲੋਂ ਬਜਟ ਵਿੱਚ 6ਵੇਂ ਪੇਅ ਕਮਿਸ਼ਨ ਦਾ ਬਕਾਇਆ ਪੈਨਸ਼ਨਰਾਂ ਨੂੰ ਦੇਣ ਸੰਬੰਧੀ ਜਿਕਰ ਨਾ ਕੀਤੇ ਜਾਣ ਤੇ ਰੋਸ ਪ੍ਰਗਟ ਕਰਦਿਆਂ ਸਰਕਾਰ ਖਿਲਾਫ ਨਿਖੇਧੀ ਮਤਾ ਪਾਸ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਨਰੇਸ ਕਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਮੁਲਾਜਮ ਅਤੇ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਵਿੱਚ ਵਾਧਾ ਕੀਤਾ ਸੀ ਕਿ 1—1—2016 ਤੋਂ ਛੇਵੇਂ ਪੇ ਕਮਿਸ਼ਨ ਦਾ ਬਕਾਇਆ 2.59 ਦਾ ਫਿਕਸ਼ੇਸ਼ਨ ਫੈਕਟਰ ਅਤੇ 6# ਡੀ.ਏ. ਦਿੱਤਾ ਜਾਵੇਗਾ। ਪਰ ਬਜਟ ਵਿੱਚ ਜਿਕਰ ਤੱਕ ਨਹੀਂ ਕੀਤਾ ਗਿਆ। ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਨਿਖੇਧੀ ਮਤਾ ਪਾਸ ਕਰਕੇ ਰੋਸ ਦਾ ਪ੍ਰਗਟ ਕੀਤਾ ਗਿਆ। ਮੁਲਾਜਮਾਂ ਅਤੇ ਪੈਨਸ਼ਨਰਜ਼ਾਂ ਲਈ ਇਸ ਸਰਕਾਰ ਦਾ ਰਵੱਈਆਂ ਪਹਿਲੀਆਂ ਸਰਕਾਰਾਂ ਵਰਗਾ ਹੀ ਹੈ।  ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੈਨਸ਼ਨਰਜ਼ ਦੀਆਂ ਸਾਰੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਨਹੀਂ ਪੈਨਸ਼ਨਰਜ਼ ਫਰੰਟ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਕਾਰਜਕਾਰੀ ਪ੍ਰਧਾਨ ਜਰਨੈਲ ਸਿੰਘ, ਮੁੱਖ ਸਲਾਹਕਾਰ ਬਲਵੀਰ ਸਿੰਘ ਸਰਾਂ, ਮਹਿੰਦਰ ਸਿੰਘ, ਕੁਲਦੀਪ ਸਿੰਘ, ਮਿੱਤ ਸਿੰਘ, ਰਮੇਸ਼ ਕੁਮਾਰ, ਅਵਤਾਰ ਸਿੰਘ, ਪ੍ਰਿੰਸੀਪਲ ਅਜਮੇਰ ਸਿੰਘ, ਟੇਕ ਸਿੰਘ, ਮੇਜਰ ਸਿੰਘ, ਪਰਗਟ ਸਿੰਘ, ਵਿਜੈ ਕੁਮਾਰ, ਬਾਲ ਮੁਕੰਦ, ਕੌਰ ਸਿੰਘ, ਬਹਾਲ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜਰ ਸਨ। 

ਫੋਟੋ : ਬੁਢਲਾਡਾ — ਪੈਨਸ਼ਨਰਾਂ ਵਲੋਂ ਸਰਕਾਰ ਖਿਲਾਫ ਨਿਖੇਧੀ ਮਤੇ ਤੋਂ ਬਾਅਦ ਨਾਅਰੇਬਾਜੀ ਕਰਦੇ ਹੋਏ।

Post a Comment

Previous Post Next Post