ਬੁਢਲਾਡਾ 12 ਜੁਲਾਈ (ਪੰਕਜ ਸਰਦਾਨਾ) ਬਾਰ ਐਸੋਸੀਏਸ਼ਨ (ਇਨਕਮ ਟੈਕਸ) ਵੱਲੋਂ ਮੁਨੀਸ਼ ਸਿੰਗਲਾ ਨੂੰ ਇਨਕਮ ਟੈਕਸ ਅਫਸਰ ਬਣਨ ਤੇ ਜਿਲ੍ਹਾ ਪ੍ਰਧਾਨ ਐਡਵੋਕੇਟ ਚੰਦਨ ਗੁਪਤਾ ਦੀ ਅਗਵਾਈ ਹੇਠ ਵਫਦ ਵੱਲੋਂ ਜਿੱਥੇ ਵਧਾਈ ਦਿੱਤੀ ਗਈ ਉਥੇ ਟੈਕਸ ਖਪਤਕਾਰਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਟੈਕਸ ਅਫਸਰ ਮੁਨੀਸ਼ ਸਿੰਗਲਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਟੈਕਸ ਖਪਤਕਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਅਤੇ ਬਾਰ ਐਸੋਸੀਏਸ਼ਨ ਇਨਕਮ ਟੈਕਸ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਟੈਕਸ ਸਬੰਧੀ ਸਰਕਾਰ ਦੀਆਂ ਪਾਲਸੀਆਂ ਨੂੰ ਇਨਬਿਨ ਲਾਗੂ ਕਰਨ ਲਈ ਟੈਕਸ ਦਾਤਾ ਵਿਭਾਗ ਨੂੰ ਸਹਿਯੋਗ ਕਰਨ। ਇਸ ਮੌਕੇ ਤੇ ਐਡਵੋਕੇਟ ਯੋਗੇਸ਼ ਗਰਗ, ਐਡਵੋਕੇਟ ਵੇਦ ਜੈਨ, ਐਡਵੋਕੇਟ ਰਮਨ ਗੁਪਤਾ ਆਦਿ ਹਾਜਰ ਸਨ।
ਫੋਟੋ : ਬੁਢਲਾਡਾ — ਇਨਕਮ ਟੈਕਸ ਅਧਿਕਾਰੀ ਦਾ ਸੁਆਗਤ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਮੈਂਬਰ
Post a Comment