ਬੁਢਲਾਡਾ 12 ਜੁਲਾਈ (ਪੰਕਜ ਸਰਦਾਨਾ) ਨਰਮੇ ਦੀ ਫਸਲ ਤੇ ਗੁਲਾਬੀ ਸ਼ੁੰਡੀ ਅਤੇ ਚਿੱਟੀ ਮੱਖੀ ਦੀ ਮਾਰ ਹੇਠ ਖਰਾਬ ਹੋਈ ਫਸਲ ਦਾ ਜਾਇਜਾਂ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁਢਲਾਡਾ ਹਲਕੇ ਅੰਦਰ ਖੇਤੀਬਾੜੀ ਮਾਹਿਰਾਂ ਦੀ ਟੀਮ ਭੇਜੀ ਗਈ। ਜਿਨ੍ਹਾਂ ਨੇ ਅੱਜ ਸਹਾਇਕ ਗੰਨਾ ਵਿਕਾਸ ਅਫਸਰ ਪਟਿਆਲਾ ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਹਲਕੇ ਦੇ 60 ਏਕੜ ਦੇ ਕਰੀਬ ਨਰਮੇ ਦੇ ਫਸਲ ਦੇ ਛੇ ਪਿੰਡਾਂ ਦੀ ਫਸਲਾਂ ਦਾ ਜਾਇਜਾਂ ਲਿਆ ਗਿਆ ਅਤੇ ਇਸ ਜਾਇਜਾਂ ਦੀ ਰਿਪੋਰਟ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਵੀਡਿਓ ਕਾਨਫਰੰਸ ਰਾਹੀਂ ਮੌਕੇ ਤੇ ਹੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਗੁਰਨੇ ਕਲਾਂ, ਅਹਿਮਦਪੁਰ, ਚਿੱਟੀ ਮੱਖੀ ਦੀ ਮਾਰ ਅਤੇ ਇਸੇ ਤਰ੍ਹਾ ਪਿੰਡ ਬਰ੍ਹੇ ਵਿਖੇ ਗੁਲਾਬੀ ਸੁੰਡੀ ਦੀ ਮਾਰ ਦੀ ਫਸਲਾਂ ਦਾ ਜਾਇਜਾਂ ਲਿਆ ਗਿਆ। ਜਦੋਂ ਕਿ ਮੱਲ ਸਿੰਘ ਵਾਲਾ ਦੇ 28 ਏਕੜ ਨਰਮੇ ਦੀ ਫਸਲ ਤੇ ਕਿਸੇ ਕਿਸਮ ਦੀ ਮਾਰ ਦੇ ਲੱਛਣ ਸਾਹਮਣੇ ਨਹੀਂ ਆਏ ਪ੍ਰੰਤੂ ਉਸਦੀ ਰਿਪੋਰਟ ਵੀ ਸਰਕਾਰ ਨੂੰ ਦਿੱਤੀ ਗਈ। ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਰਵੇ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੀ ਸ਼ਿਫਾਰਿਸ਼ ਅਨੁਸਾਰ ਫਸਲ ਲਈ ਬੀਜ਼, ਸਪਰੇਅ ਅਤੇ ਖਾਦ ਪਦਾਰਥਾਂ ਦੀ ਵਰਤੋਂ ਕਰਨ। ਇਸ ਮੌਕੇ ਤੇ ਖੇਤੀ ਵਿਕਾਸ ਅਫਸਰ ਡਾ. ਸਿਕੰਦਰ ਸਿੰਘ, ਡਾ. ਗੁਰਵੀਰ ਸਿੰਘ, ਅਸ਼ਵਨੀ ਕੁਮਾਰ, ਇੰਸਪੈਕਟਰ ਜਗਨ ਨਾਥ, ਅਵਤਾਰ ਸਿੰਘ ਆਦਿ ਹਾਜਰ ਸਨ।
Post a Comment