ਬਰੇਟਾ (ਰੀਤਵਾਲ) ਸਥਾਨਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਜੱਥੇਬੰਦੀ ਦੇ ਵਰਕਰ ਮਿੱਠ ̈ ਸਿੰਘ ਦੀ ਬੁਢਾਪਾ ਪੈਨਸ਼ਨ
ਕੱਟਣ ਦੇ ਵਿਰੋਧ ‘ਚ ਅੱਜ ਭਾਰਤੀ ਕਿਸਾਨ ਯ ̈ਨੀਅਨ ਏਕਤਾ ਉਗਰਾਹਾ ਦੀ ਪਿੰਡ ਇਕਾਈ ਸੇਖਪੁਰ ਦੇ ਸੁਖਦੇਵ ਸਿੰਘ
ਦੀ ਅਗਵਾਈ ਵਿੱਚ ਪੰਜਾਬ ਨੈਸ਼ਨਲ ਬੈਂਕ ਬਰੇਟਾ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਬੋਲਦਿਆਂ
ਕਿਹਾ ਕਿ ਮੈਨੇਜਰ ਵੱਲੋਂ ਜੱਥੇਬੰਦੀ ਦੇ ਵਰਕਰ ਮਿੱਠ ̈ ਸਿੰਘ ਨੂੰ ਜੋ ਸਰਕਾਰ ਵੱਲੋਂ ਸਹਾਇਤਾਂ ਦੇ ਰ ̈ਪ ਵਿੱਚ
ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ , ਉਹ ਕਰਜੇ ਦੇ ਰ ̈ਪ ਵਿੱਚ ਕੱਟ ਲਈ ਜਾਂਦੀ ਸੀ। ਮਿੱਠ ̈ ਸਿੰਘ ਨੇ ਬੈਂਕ ਤੋਂ 2
ਲੱਖ ਰੁਪਏ ਦੀ ਲਿਮਟ ਕਰਵਾਈ ਹੋਈ ਸੀ ਜੋ ਭਰੀ ਨਹੀਂ ਗਈ। ਬੁਢਾਪਾ ਪੈਨਸ਼ਨ ਤੋਂ ਜਵਾਬ ਦੇ ਦਿੱਤਾ ਗਿਆ ਸੀ।
ਮਿੱਠ ̈ ਸਿੰਘ ਨੂੰ ਬੁਢਾਪਾ ਪੈਨਸ਼ਨ ਦਵਾਉਣ ਲਈ ਅੱਜ 11 ਵਜੇ ਤੋਂ ਬੈਂਕ ਦਾ ਘਿਰਾਓ ਕੀਤਾ। ਮੈਨੇਜਰ ਨੇ
ਕਿਹਾ ਕਿ ਸੋਮਵਾਰ ਨੂੰ ਪੈਨਸ਼ਨ ਦੇ ਦੇਵਾਂਗੇ ਜੱਥੇਬੰਦੀ ਦੇ ਆਗ ̈ ਇਸ ਗੱਲ ਤੇ ਅੜੇ ਹੋਏ ਸੀ ਕਿ ਪੈਨਸ਼ਨ ਹੁਣ ਹੀ
ਲੈ ਕੇ ਜਾਵਾਂਗੇ ਤਾਂ ਕਰੀਬ 12 ਵਜੇ ਮਿੱਠ ̈ ਸਿੰਘ ਨੂੰ ਪੈਨਸ਼ਨ ਦੇ ਦਿੱਤੀ ਗਈ। ਧਰਨਾ ਸਮਾਪਤੀ ਤੋਂ ਬਾਅਦ ਇਹ ਗੱਲ
ਸਾਹਮਣੇ ਆਈ ਕਿ ਮਿੱਠ ̈ ਸਿੰਘ ਦੀਆਂ ਪਿਛਲੇ ਮਹੀਨਿਆਂਜ਼ ਦੀਆਂ ਕਈ ਪੈਨਸ਼ਨਾਂ ਕੱਟੀਆਂ ਹੋਈਆਂ ਹਨ ।
ਜਿਨ੍ਹਾਂ ਦੀ ਰਾਸੀ 7500/ ਰੁਪਏ ਬਣਦੀ ਹੈ , ਉਹ ਰਾਸ਼ੀ ਲੈਣ ਲਈ 1 ਹਫਤੇ ਦਾ ਸਮਾਂ ਦਿੱਤਾ ਗਿਆ। ਜੇਕਰ ਨਾ ਦਿੱਤੀ
ਗਈ ਤਾਂ 1 ਹਫਤੇ ਬਾਅਦ ਵੀ ਇਸ ਬੈਂਕ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਮਿੱਠ ̈ ਸਿੰਘ, ਤਰਸੇਮ ਸਿੰਘ,
ਅਮਰੀਕ ਸਿੰਘ, ਲੀਲਾ ਸਿੰਘ, ਭਗਵੰਤ ਕੌਰ, ਜਰਨੈਲ ਸਿੰਘ, ਮੰਗ ̈ ਸਿੰਘ, ਮੇਜਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Post a Comment