ਬੁਢਲਾਡਾ 12 ਜੁਲਾਈ (ਪੰਕਜ ਸਰਦਾਨਾ) ਸਥਾਨਕ ਸ਼ਹਿਰ ਅੰਦਰ ਬਾਰਿਸ਼ ਕਾਰਨ ਹਰਜੀਤ ਬਸਤੀ ਚ ਦੀਵਾਰ ਡਿੱਗਣ ਕਾਰਨ ਖੜ੍ਹੀ ਕਾਰ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਹਨੀ ਪੁੱਤਰ ਰਾਜਾ ਸਿੰਘ ਰਾਮਪੁਰਾ ਫੁੱਲ ਤੋਂ ਵਾਰਡ ਨੰ. 13 ਚ ਮਾਰਕਿਟ ਕਮੇਟੀ ਦੇ ਸਾਬਕਾ ਮੁਲਾਜਮ ਲਾਲਾ ਰਾਮ ਦੇ ਭੋਗ ਤੇ ਹਿੱਸਾ ਲੈਣ ਆਏ ਸਨ। ਜਦੋਂ ਉਹ ਆਪਣੀ ਗੱਡੀ ਸਾਇਡ ਤੇ ਲਗਾ ਕੇ ਗਏ ਸਨ। ਪਰਤੂੰ ਜਦੋਂ ਆਏ ਤਾਂ ਵੇਖਿਆ ਨਾਲ ਲੱਗਦੇ ਪਲਾਟ ਦੀ ਕੰਧ ਉਨ੍ਹਾਂ ਦੀ ਗੱਡੀ ਉੱਪਰ ਡਿੱਗ ਪਈ। ਜਿਸ ਕਾਰਨ ਗੱਡੀ ਮਾਲਕ ਦਾ ਕਾਫੀ ਨੁਕਸਾਨ ਹੋ ਗਿਆ। 

ਫੋਟੋ : ਬੁਢਲਾਡਾ — ਦੀਵਾਰ ਦੇ ਡਿੱਗਣ ਕਾਰਨ ਨੁਕਸਾਨੀ ਕਾਰ ਦਾ ਦ੍ਰਿਸ਼।