ਬੁਢਲਾਡਾ 14 ਜੁਲਾਈ (ਪੰਕਜ ਸਰਦਾਨਾ) ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਇੱਕ ਸ਼ੱਕੀ ਵਿਅਕਤੀ ਤੋਂ ਵੱਡੀ ਤਦਾਦ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਨੇੜੇ ਕਲੀਪੁਰ ਫਾਟਕ ਦੌਰਾਨੇ ਗਸ਼ਤ ਸਹਾਇਕ ਥਾਣੇਦਾਰ ਮੇਲਾ ਸਿੰਘ ਨੇ ਪਲਾਸ਼ਟਿਕ ਦਾ ਲਿਫਾਫਾ ਚੁੱਕੀ ਇੱਕ ਸ਼ੱਕੀ ਵਿਅਕਤੀ ਘੁੰਮ ਰਿਹਾ ਸੀ ਜਿਸ ਦੀ ਤੈਲਾਸ਼ੀ ਦੌਰਾਨ 700 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈ। ਜਿਸ ਦੀ ਪਹਿਚਾਣ ਯੋਧਾ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪਿੰਡ ਜੈਠੂਕੇ ਬਠਿੰਡਾ ਵਜੋਂ ਹੋਈ ਦੇ ਖਿਲਾਫ ਐਨ ਡੀ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
Tags
Budhlada
Post a Comment