ਬਰੇਟਾ 14 ਜੁਲਾਈ (ਰੀਤਵਾਲ) ਸਥਾਨਕ ਸ਼ਹਿਰ ਦੇ ਬਰੇਟਾ ਲਿੰਕ ਸੜਕ ਖੁਡਾਲ ਕਲਾਂ ਰੋਡ ਤੇ 2 ਮੋਟਰ ਸਾਈਕਲ ਸਵਾਰਾਂ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਦੇ ਗੰਭੀਰ ਰ¨ਪ ਵਿੱਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪੁਰਵੀਨ ਕੁਮਾਰ ਨੇ ਦੱਸਿਆ ਕਿ ਬੋਬੀ ਉਰਫ ਬਬਲ¨ (22ਸਾਲ) ਪੁੱਤਰ ਅਸ਼ੋਕ ਕੁਮਾਰ ਵਾਸੀ ਬਰੇਟਾ ਜੋ ਖੁਡਾਲ ਕਲਾ ਤੋਂ ਬਰੇਟਾ ਲਿੰਕ ਸੜਕ ਤੇ ਬਰੇਟਾ ਨੂੰ ਆ ਰਿਹਾ ਸੀ ਕਿ ਖੁਡਾਲ ਕਲਾ ਦੇ ਟੋਭੇ ਕੋਲ ਸੜਕ ਤੰਗ ਹੋਣ ਕਾਰਨ ਸਾਹਮਣੋ ਆ ਰਹੇ ਬੱਬ¨ (23 ਸਾਲ) ਵਾਸੀ ਖੁਡਾਲ ਕਲਾ ਦੇ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਜਿੱਥੇ ਦੋਨਾਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ ਬੋਬੀ ਉਰਫ ਬੱਬਲ¨ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਦੇ ਬਿਆਨ ਤੇ ਧਾਰਾ 174 ਅਧੀਨ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।
ਫੋਟੋ : ਮ੍ਰਿਤਕ ਬੋਬੀ ਬੱਬਲ¨ ਦੀ ਪੁਰਾਣੀ ਤਸਵੀਰ
Post a Comment