ਬੁਢਲਾਡਾ 18 ਜੁਲਾਈ (ਪੰਕਜ ) ਗੋਲੀ ਲੱਗਣ ਨਾਲ ਇੱਕ ਲੜਕੀ ਦੀ ਗੰਭੀਰ ਹਾਲਤ ਵਿੱਚ ਚ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਸ਼ਨਾਖਤ ਨਵਦੀਪ ਕੌਰ (28 ਸਾਲਾ) ਪੁੱਤਰੀ ਨਵਤੇਜ ਸਿੰਘ ਪਿੰਡ ਗੋਬਿੰਦਪੁਰਾ ਵਜੋ ਹੋਈ ਹੈ। ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਹਸਪਤਾਲ ਦੇ ਐਮਰਜੈਂਸੀ ਵਿਭਾਗ ਵੱਲੋਂ ਲਾਸ਼ ਨੂੰ ਮੁਰਦਾ ਘਰ ਵਿੱਚ ਰੱਖਦਿਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਸ.ਐਚ.ਓ. ਬਰੇਟਾ ਪ੍ਰਵੀਨ ਕੁਮਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post a Comment