ਬੁਢਲਾਡਾ 18 ਜੁਲਾਈ (ਪੰਕਜ ) ਸਥਾਨਕ ਸ਼ਹਿਰ ਦੇ ਐਕਸਿਸ ਬੈਂਕ ਦੇ ਏ ਟੀ ਐਮ ਵਿੱਚੋਂ 2 ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਤੋਂ ਧੋਖੇ ਨਾਲ ਏ ਟੀ ਐਮ ਬਦਲ ਕੇ ਹਜਾਰਾਂ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ। ਐਸ ਐਚ ਓ ਸਿਟੀ ਗੁਰਲਾਲ ਸਿੰਘ ਅਨੁਸਾਰ ਗੁਰਮੇਲ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਫੁੱਲੂਵਾਲਾ ਡੋਡ ਐਕਸਿਸ ਬੈਂਕ ਦੇ ਏ ਟੀ ਐਮ ਵਿੱਚ ਪੈਸੇ ਕਢਵਾਉਣ ਗਿਆ ਉਥੇ ਮਸ਼ੀਨ ਵਿੱਚੋਂ ਪੈਸੇ ਨਾ ਆਉਣ ਕਾਰਨ ਉਸਨੇ ਦੁਬਾਰਾ ਪੈਸੇ ਕਢਵਾਉਣ ਲਈ ਏ ਟੀ ਐਮ ਵਿੱਚ ਪਾਇਆ ਤਾਂ ਉਥੇ ਮੌਜੂਦ ਵਿਅਕਤੀਆਂ ਨੇ ਉਸਨੂੰ ਗੁਪਤ ਕੋਡ ਲਗਾਉਂਦੇ ਵੇਖ ਲਿਆ। ਦੋਨੋ ਮੌਜੂਦ ਵਿਅਕਤੀਆਂ ਨੇ ਧੋਖੇ ਨਾਲ ਉਸਦਾ ਏ ਟੀ ਐਮ ਬਦਲ ਦਿੱਤਾ ਜਿਸ ਦਾ ਉਸਨੂੰ ਮੌਕੇ ਤੇ ਪਤਾ ਨਹੀਂ ਲੱਗਾ। ਪਰ ਬਾਅਦ ਵਿੱਚ ਮੋਬਾਇਲ ਤੇ ਮੈਸਜ ਆਉਣ ਤੇ ਪਤਾ ਲੱਗਾ ਕਿ ਉਸਦੇ ਖਾਤੇ ਵਿੱਚੋਂ 41 ਹਜਾਰ ਰੁਪਏ ਕਢਵਾਏ ਗਏ ਹਨ। ਜਿਸ ਦੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦਿਆਂ ਮੁਲਜਮਾਂ ਦੀ ਭਾਲ ਲਈ ਸੀ ਸੀ ਟੀ ਵੀ ਕੈਮਰਿਆ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਉਪਰੋਕਤ ਅਣਪਛਾਤੇ ਵਿਅਕਤੀ ਜਲਦ ਹੀ ਕਾਬੂ ਕਰ ਲਏ ਜਾਣਗੇ।
Post a Comment