ਜਿਨ੍ਹਾਂ ਰੋਗਾਂ ਵਿਚ ਲਸਣ ਅਤੇ ਪਿਆਜ਼ ਦੇ ਛਿਲਕੇ ਨੂੰ ਵਰਤਿਆ ਜਾ ਸਕਦਾ
ਐਕਜ਼ੀਮਾ
ਪਿਆਜ਼ ਦੇ ਛਿਲਕਿਆਂ ਵਿੱਚ ਐਂਟੀਫੰਗਲ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਸ ਲਈ ਖੁਜਲੀ ਐਗਜਿਮਾ ਅਤੇ ਐਥਲੀਟ ਫੁੱਟ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ ।
ਇਸਤੇਮਾਲ ਦੀ ਵਿਧੀ
ਇਸ ਲਈ ਪਿਆਜ਼ ਅਤੇ ਲਸਣ ਦੇ ਸੁੱਕੇ ਛਿਲਕਿਆਂ ਨੂੰ ਉਬਾਲ ਕੇ ਨਹਾਉਣ ਦੇ ਪਾਣੀ ਵਿੱਚ ਮਿਲਾਓ ਅਤੇ ਇਸ ਪਾਣੀ ਨਾਲ ਆਪਣੀ ਚਮੜੀ ਨੂੰ ਸਾਫ ਕਰੋ ਇਸ ਨਾਲ ਤੁਹਾਡੀ ਇਸ ਸਮੱਸਿਆ ਹੌਲੀ ਹੌਲੀ ਦੂਰ ਹੋ ਜਾਵੇਗੀ ।
ਨੀਂਦ ਨਾ ਆਉਣਾ
ਅਗਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਵੀ ਇਹ ਛਿਲਕੇ ਤੁਹਾਡੀ ਸਮੱਸਿਆ ਦਾ ਹੱਲ ਬਣ ਸਕਦੇ ਹਨ । ਇਸ ਸਮੱਸਿਆ ਦੇ ਹੱਲ ਲਈ ਪਿਆਜ਼ ਅਤੇ ਲਸਣ ਦੇ ਛਿਲਕਿਆਂ ਦੀ ਚਾਹ ਬਣਾ ਕੇ ਪੀਣ ਨਾਲ ਫਾਇਦਾ ਮਿਲ ਸਕਦਾ ਹੈ । ਦਰਅਸਲ ਇਨ੍ਹਾਂ ਛਿਲਕਿਆਂ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਟ੍ਰੈੱਸ ਨੂੰ ਘੱਟ ਕਰਦੇ ਹਨ ਅਤੇ ਨੀਂਦ ਨੂੰ ਵਧਾਉਂਦੇ ਹਨ
ਇਸਤੇਮਾਲ ਦੀ ਵਿਧੀ
ਇਸ ਲਈ ਤੁਸੀਂ ਲਸਣ ਅਤੇ ਪਿਆਜ਼ ਦੇ ਕੁੱਝ ਛਿਲਕਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਕ ਤਰ੍ਹਾਂ ਦੀ ਚਾਹ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ, ਇਸ ਨਾਲ ਤੁਹਾਨੂੰ ਨੀਂਦ ਨਾ ਹੋਣ ਦੀ ਪਰੇਸ਼ਾਨੀ ਬਿਲਕੁਲ ਦੂਰ ਹੋ ਜਾਵੇਗੀ ।
ਦਰਦ ਵਿੱਚ ਦਿੰਦੇ ਹਨ ਰਾਹਤ
ਮਾਸ ਪੇਸ਼ੀਆਂ ਵਿਚ ਹੋਣ ਵਾਲੇ ਦਰਦ ਤੋਂ ਆਰਾਮ ਪਾਉਣ ਲਈ ਵੀ ਪਿਆਜ਼ ਅਤੇ ਲਸਣ ਦੇ ਛਿਲਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ , ਪਿਆਜ਼ ਅਤੇ ਲਸਣ ਦੇ ਛਿਲਕਿਆਂ ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਵਿਚ ਮਾਸਪੇਸ਼ੀਆਂ ਦੀ ਸੂਜਨ ਅਤੇ ਦਰਦ ਘੱਟ ਕਰਨ ਦੀ ਪਾਵਰ ਹੁੰਦੀ ਹੈ ।
ਇਸਤੇਮਾਲ ਦੀ ਵਿਧੀ
ਮਾਸ ਪੇਸ਼ੀਆਂ ਵਿਚ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਪਿਆਜ਼ ਦੇ ਸੁੱਕੇ ਛਿਲਕਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਦਾ ਕਾੜਾ ਬਣਾ ਕੇ ਪੀ ਸਕਦੇ ਹੋ ਇਸ ਨਾਲ ਬਹੁਤ ਰਾਹਤ ਮਿਲੇਗੀ ।
Post a Comment