ਬੁਢਲਾਡਾ 17 ਜੁਲਾਈ (ਪੰਕਜ ) ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇੇ ਬੂਟਿਆਂ ਦੀ ਸਾਂਭ—ਸੰਭਾਲ ਲਈ ਜੀ ਓ ਜੀ (ਸਾਬਕਾ ਫੌਜ ਕਰਮਚਾਰੀ) ਟੀਮਾਂ ਵੱਲੋਂ ਪਿੰਡ ਦੋਦੜਾ ਵਿਖੇ ਸਮੂਹ ਗ੍ਰਾਮ ਪੰਚਾਇਤ ਨਾਲ ਮਿਲ ਕੇ ਖੇਡ ਸਟੇਡੀਅਮ ਵਿੱਚ ਰੁੱਖ ਲਗਾਕੇ ਅਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ। ਜ਼ਿਲ੍ਹਾ ਮੁੱਖੀ ਕਰਨਲ ਸੁਨੀਲ ਸਿੰਘ ਚਹਿਲ, ਤਹਿਸੀਲ ਸੁਪਰਵਾਈਜ਼ਰ ਕੇਵਲ ਸਿੰਘ ਅਤੇ ਸਰਪੰਚ ਰਾਮ ਸਿੰਘ ਦੀ ਅਗਵਾਈ ਹੇਠ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੁਪਰਵਾਈਜ਼ਰ ਮੱਖਣ ਸਿੰਘ, ਜੀ ਓ ਜੀ ਬਲਬੀਰ ਸਿੰਘ, ਜੀ ਓ ਜੀ ਬਲਕਰਨ ਸਿੰਘ, ਜੀ ਓ ਜੀ ਲਾਭ ਸਿੰਘ, ਜੀ ਓ ਜੀ ਰੋਸ਼ਨ ਲਾਲ, ਜੀ ਓ ਜੀ ਬਾਬੂ ਸਿੰਘ ਰਾਮਗੜ੍ਹ, ਜੀ ਓ ਜੀ ਖੁਸ਼ਪਾਲ ਸਿੰਘ, ਜੀ ਓ ਜੀ ਮੱਘਰ ਸਿੰਘ, ਜੀ ਓ ਜੀ ਸੁਖਜੀਤ ਸਿੰਘ ,ਪਿੰਡ ਵਾਸੀਆਂ ਗੁਡੂ ਸਿੰਘ,ਸੁਰਜਨ ਸਿੰਘ,ਪੰਚ ਨਿਰਮਲ ਸਿੰਘ ਅਤੇ ਵਿਸ਼ੇਸ਼ ਤੌਰ ਤੇ ਬਾਬਾ ਸ਼ਿਗਾਰਾ ਸਿੰਘ ਆਦਿ ਹਾਜ਼ਰ ਹੋਏ।
ਫੋਟੋ : ਬੁਢਲਾਡਾ — ਪਿੰਡ ਦੌਦੜਾ ਵਿਖੇ ਪੌਦੇ ਲਗਾਉਂਦੇ ਹੋਏ ਗ੍ਰਾਮ ਪੰਚਾਇਤ ਅਤੇ ਜੀ ਓ ਜੀ ਕਰਮੀ।
Post a Comment