ਬੁਢਲਾਡਾ 29 ਅਗਸਤ (ਸਰਦਾਨਾ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ਤੇ 3 ਰੋਜਾ ਜੋਨ ਪੱਧਰ ਦੀਆਂ ਖੇਡਾਂ ਵਿੱਚ ਮਾਲਵੇ ਦੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਮਨੂੰ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ 212 ਤਗਮੇ ਹਾਸਲ ਕਰਕੇ ਬਲਾਕ ਪੱਧਰ ਤੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸਰਾਫ ਨੇ ਦੱਸਿਆ ਕਿ ਜੋਨ ਪੱਧਰ ਦੀਆਂ ਖੇਡਾਂ ਵਿੱਚ ਖਿਡਾਰੀਆਂ ਨੇ 178 ਗੋਲਡ, 24 ਸਿਲਵਰ ਅਤੇ 10 ਕਾਸ਼ੀ ਦੇ ਤਗਮੇ ਪ੍ਰਾਪਤ ਕੀਤੇ ਹਨ। ਖੇਡਾਂ ਅੰਡਰ 14 ਤੋਂ 19 ਚ ਮੁੰਡਿਆਂ ਨੇ 91 ਗੋਲਡ, 14 ਸਿਲਵਰ, 9 ਕਾਸ਼ੀ ਦੇ ਤਗਮੇ ਇਸੇ ਤਰ੍ਹਾਂ ਲੜਕੀਆਂ ਵਿੱਚ 87 ਗੋਲਡ, 10 ਸਿਲਵਰ, 1 ਕਾਸ਼ੀ ਪ੍ਰਾਪਤ ਕਰਕੇ ਜੈਤੂ ਰਹੇ। ਉਨ੍ਹਾਂ ਦੱਸਿਆ ਕਿ ਇਹ ਮੈਡਲ ਟੇਬਲ ਟੈਨਿਸ, ਬੈਡਮਿੰਟਨ, ਬਾਕਸਿੰਗ, ਸਕੇਟਿੰਗ, ਬਾਲੀਵਾਲ, ਬਾਸਕਟ ਬਾਲ, ਨੈਟ ਬਾਲ, ਚੈਸ, ਕਰਾਟੇ, ਕਿੰਕ ਬਾਕਸਿੰਗ, ਕਬੱਡੀ, ਰਾਇਫਲ ਸ਼ੂਟਿੰਗ, ਆਰਚਰੀ, ਯੋਗਾ, ਕਬੱਡੀ, ਵੇਟ ਲਿਫਟਿੰਗ, ਸਰਕਲ ਕਬੱਡੀ ਆਦਿ ਖੇਡਾਂ ਵਿੱਚ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਣ ਯੋਗ ਰਿਹਾ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਕਰੋਨਾ ਕਾਲ ਤੋਂ ਕਾਰਨ 2 ਸਾਲਾ ਉਪਰੰਤ ਇਹ ਜੋਨ ਪੱਧਰੀ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸਤੀਸ਼ ਕੁਮਾਰ ਸਿੰਗਲਾ ਅਤੇ ਆਸ਼ਾ ਰਾਣੀ ਨੇ ਦੱਸਿਆ ਕਿ ਜੋਨ ਖੇਡ ਮੁਕਾਬਲਿਆਂ ਵਿੱਚ ਜੈਤੂ ਰਹੇ ਖਿਡਾਰੀਆਂ ਦੀ ਚੋਣ ਜਿਲ੍ਹਾ ਪੱਧਰ ਤੇ ਉਸ ਤੋਂ ਬਾਅਦ ਸਟੇਟ ਅਤੇ ਨੈਸ਼ਨਲ ਲਈ ਚੁਣੇ ਜਾਣਗੇ। ਖੇਡ ਵਿਭਾਗ ਦੇ ਮੁੱਖੀ ਅਮਨਦੀਪ ਸਿੰਘ ਬੀਰੋਕੇ ਦੱਸਿਆ ਕਿ ਸਕੂਲ ਅੰਦਰ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਇੰਡੋਰ ਸਟੇਡੀਅਮ ਦੀ ਸਥਾਪਨਾ ਕੀਤੀ ਗਈ ਹੈ। ਸਕੂਲ ਦੇ ਵਿਦਿਆਰਥੀ ਸਿੱਖਿਆ ਖੇਤਰ ਤੋਂ ਇਲਾਵਾ ਖੇਡਾਂ ਵਿੱਚ ਨੈਸ਼ਨਲ ਪੱਧਰ ਤੱਕ ਭਾਗ ਲੈ ਕੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਸਿੱਖਿਆ ਦੀ ਹਬ ਵਜੋਂ ਜਾਣਿਆ ਜਾਂਦਾ ਮਨੂੰ ਵਾਟਿਕਾ ਸਕੂਲ ਹੁਣ ਖੇਡ ਜਗਤ ਵਿੱਚ ਵੀ ਆਪਣੇ ਜਿੱਤ ਦੇ ਝੰਡੇ ਲਗਾਤਾਰ ਗੱਡਦਾ ਆ ਰਿਹਾ ਹੈ। ਜਿਸ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ ਹੈ।
ਫੋਟੋ : ਬੁਢਲਾਡਾ- ਮਨੂੰ ਵਾਟਿਕਾ ਸਕੂਲ ਦੇ ਜੋਨ ਖੇਡਾਂ ਚ ਜੈਤੂ ਖਿਡਾਰੀ ਜਿੱਤ ਦੇ ਨਿਸ਼ਾਨ ਬਣਾਉਂਦੇ ਹੋਏ।
Post a Comment